ਬੀਤੇ ਵੀਕੈਂਡ ਓਨਟਾਰੀਓ ਦੇ Brantford ਸ਼ਹਿਰ ਵਿਚ “Where We Stand” ਨਾਮ ਦੇ ਇਕ ਪ੍ਰੌਜੈਕਟ ਨੂੰ ਪੇਸ਼ ਕੀਤਾ ਗਿਆ। ਜਿਸ ਵਿਚ ਕੈਨੇਡਾ ਦੇ ਮੂਲਵਾਸੀ ਅਤੇ ਇਮੀਗ੍ਰੈਂਟ ਭਾਈਚਾਰੇ ਨੇ ਇਸ ਜ਼ਮੀਨ ਨਾਲ ਆਪਣੇ ਰਿਸ਼ਤਿਆਂ ਨੂੰ ਬਿਆਨ ਕਰਦੇ ਹੋਏ ਇਕ ਦੂਸਰੇ ਦੀਆਂ ਸੱਭਿਆਤਾਵਾਂ ਅਤੇ ਰੀਤੀ ਰਿਵਾਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ।