South Asian diaspora ਦੇ ਵੱਧਣ ਨਾਲ ਜਿੱਥੇ ਬਹੁਤ ਸਾਰੇ ਕਲਚਰਲ਼ ਸਮਾਗਮਾਂ ਵਿੱਚ ਵਾਧਾ ਹੋਇਆ ਹੈ, ਉਥੇ ਹੀ ਰੰਗਮੰਚ ਨੇ ਵੀ ਨਵੀਆਂ ਪੁਲਾਂਘਾਂ ਪੁੱਟੀਆਂ ਹਨ। ਬੀਤੇ ਦਿਨੀਂ ਬ੍ਰੈਂਮਪਟਨ ਸ਼ਹਿਰ ਵਿਚ ਭਾਰਤ ਦੇ ਪ੍ਰਸਿੱਧ ਥੀਏਟਰ ਨਿਰਦੇਸ਼ਕ, ਨਾਟਕਕਾਰ, ਅਭਿਨੇਤਾ ਅਤੇ ਲੇਖਕ ਮਾਨਵ ਕੌਲ ਦੀਆਂ ਕਹਾਣੀਆਂ ਉੱਪਰ ਮੰਥਨ ਸਿਰਲੇਖ ਦੇ ਹੇਠਾਂ ਦੋ ਨਾਟਕ ਖੇਡੇ ਗਏ। ਜਿੰਨ੍ਹਾਂ ਦੀ ਪੇਸ਼ਕਾਰੀ ਮਿਜ਼ਾਜ ਆਰਟਸ ਵੱਲੋਂ ਕੀਤੀ ਗਈ ਸੀ। ਇੰਨ੍ਹਾਂ ਨਾਟਕਾਂ ਦੇ ਨਿਰਦੇਸ਼ਕ ਮੁਤਾਬਕ ਇਹ ਗੁੰਝਲਦਾਰ ਤਰੀਕੇ ਨਾਲ ਪਰੋਈਆਂ ਹੋਈਆਂ ਸਾਧਾਰਨ ਕਹਾਣੀ ਹਨ, ਜੋ ਸਵੈ-ਚਿੰਤਨ ਨੂੰ ਉਤਸ਼ਾਹਿਤ ਕਰਦੀਆਂ ਹਨ।
Thought-provoking plays from Manav Kaul played by Mizaaj
