ਕੈਮਲੂਪਸ ਦੇ ਇੱਕ ਸਾਬਕਾ ਰੈਜ਼ੀਡੈਂਸ਼ੀਅਲ ਸਕੂਲ ਵਿਚੋਂ 215 ਮੂਲ ਵਾਸੀ ਬੱਚਿਆਂ ਦੇ ਪਿੰਜਰ ਮਿਲਣ ਤੋਂ ਬਾਅਦ, ਸਰਕਾਰ ਉੱਪਰ ਪਏ ਦਬਾਓ ਕਾਰਨ, ਹੋਰਨਾਂ ਖੇਤਰਾਂ ਦੇ ਸਾਬਕਾ ਰਿਹਾਇਸ਼ੀ ਸਕੂਲਾਂ ਵਿਚ ਵੀ ਅਜਿਹੀਆਂ ਲਵਾਰਿਸ ਲਾਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਖੋਜ ਨੇ ਇੰਨਾ ਰਿਹਾਇਸ਼ਾਂ ਥਾਵਾਂ ਵਿਚ ਮੂਲ ਵਾਸੀ ਬੱਚਿਆਂ ਨਾਲ ਹੁੰਦੇ ਰਹੇ ਅੱਤਿਆਚਾਰ ਦੀ ਦਾਸਤਾਨ ਨੂੰ ਇੱਕ ਵਾਰ ਫਿਰ ਸਾਹਮਣੇ ਲੈ ਆਂਦਾ ਹੈ, ਕਿ ਕਿਸ ਤਰਾਂ ਇਸ ਭਾਈਚਾਰੇ ਨੂੰ ਉਨ੍ਹਾਂ ਦੀ ਬੋਲੀ, ਸੱਭਿਆਚਾਰ, ਅਤੇ ਸਦੀਆਂ ਪੁਰਾਣੀ ਉਨ੍ਹਾਂ ਦੀ ਜੀਵਨ ਜਾਚ ਤੋਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਮਾਹਰਾਂ ਅਨੁਸਾਰ, ਜਦੋਂ ਬਸਤੀਵਾਦੀ ਦੁਨੀਆਂ ਦੇ ਵੱਖ ਵੱਖ ਕੋਨਿਆਂ ਵਿਚ ਬਸਤੀਆਂ ਦੀ ਤਲਾਸ਼ ਵਿਚ ਗਏ, ਤਾਂ ਊਨ੍ਹਾਂ ਆਪਣੇ ਪਸਾਰ ਲਈ ਸਭ ਤੋਂ ਪਹਿਲਾ ਹਮਲਾ ਸਥਾਨਿਕ ਭਾਸ਼ਾਵਾਂ ਤੇ ਕੀਤਾ। ਇਹੀ ਕਾਰਨ ਹੈ ਕਿ ਅੱਜ ਕੈਨੇਡਾ ਸਮੇਤ ਦੁਨੀਆਂ ਭਰ ਦੀਆਂ ਕਈ ਮੂਲ ਭਾਸ਼ਾਵਾਂ ਅਲੋਪ ਹੋ ਰਹੀਆਂ ਨੇ।
The colonization of Indigenous languages | OMNI News Punjabi