ਸਰੀ ਦੇ ਲਿਟਲ ਇੰਡੀਆ ਪਲਾਜ਼ਾ ਵਿਚ ਪਿਛਲੇ ਹਫਤਿਆਂ ਦੌਰਾਨ ਜੁਰਮ ਦੀਆਂ ਕੁੱਝ ਘਟਨਾਵਾਂ ਵਾਪਰੀਆਂ ਹਨ, ਜਿਨਾਂ ਕਾਰਨ ਇਲਾਕੇ ਦੇ ਕਾਰੋਬਾਰ ਫਿਕਰਮੰਦ ਹਨ। ਦੱਸਿਆ ਗਿਆ ਹੈ, ਕਿ ਇੱਕ ਹਫਤੇ ਦਰਮਿਆਨ ਹੀ ਉੱਥੇ ਅਣਪਛਾਤੇ ਵਿਅਕਤੀਆਂ ਵਲੋਂ ਇੱਕ ਬਿਜ਼ਨਿਸਮੈਨ ਨੂੰ ਨਿਸ਼ਾਨਾ ਬਣਾਕੇ ਹਮਲਾ ਕੀਤਾ ਗਿਆ ਹੈ, ਅਤੇ ਦੂਜੀ ਉੱਥੇ ਦਿਨ ਦਿਹਾੜੇ ਚੋਰੀ ਦੀ ਵਾਰਦਾਤ ਹੋਈ ਹੈ। ਮਾਮਲੇ ਦੀ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ, ਪਰ ਸਹਿਮੇ ਹੋਏ ਕਾਰੋਬਾਰ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕਰ ਰਹੇ ਹਨ…..
SURREY’S LITTLE INDIA PLAZA SAFETY CONCERN