ਮੈਟਰੋ-ਵੇਨਕੂਵਰ ਵਿੱਚ 3 ਸਾਲ ਬਾਅਦ ਬੇਘਰੇ ਲੋਕਾਂ ਦੀ ਕੀਤੀ ਗਈ ਗਿਣਤੀ ਅੱਜ ਜਨਤਕ ਕੀਤੀ ਗਈ, ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ 2020 ਤੋਂ ਹੁਣ ਤੱਕ ਇਥੇ ਬੇਘਰੇ ਲੋਕਾਂ ਦੀ ਗਿਣਤੀ ਵਿੱਚ 32 ਪਰਸੈਂਟ ਵਾਧਾ ਹੋ ਗਿਆ ਹੈ। ਇਸ ਵਿੱਚ ਪਹਿਲੀਵਾਰ ਰੰਗਦਾਰ ਬੇਘਰੇ ਲੋਕਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਇਸ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ 3 ਫੀਸਦੀ ਸਾਊਥ ਏਸ਼ੀਅਨ ਭਾਈਚਾਰੇ ਦੇ ਲੋਕ ਵੀ ਇਥੇ ਬੇਘਰੇ ਹਨ। ਇਹ ਗਿਣਤੀ ਅਸਲ ਨੰਬਰਾਂ ਨਾਲੋਂ ਬਹੁਤ ਘੱਟ ਹੋ ਸਕਦੀ ਹੈ, ਕਿਉਂਕਿ ਤਾਜ਼ਾ ਅੰਕੜੇ, ਸਿਰਫ ਦੋ ਦਿਨ ਵਿੱਚ ਇਕੱਤਰ ਕੀਤੇ ਗਏ ਸਨ।
South Asian homelessness in Metro-Vancouver