Canada ਵਿਭਿਂਨਤਾ ਯਾਨੀ multiculturalism ਲਈ ਜਾਣਿਆ ਜਾਂਦਾ ਹੈ। ਵੱਖਰੇ ਵੱਖਰੇ ਦੇਸ਼ਾਂ ਅਤੇ ਪਿਛੋਕੜਾਂ ਤੋਂ ਆਏ ਲੋਕ, ਅਲੱਗ ਅਲੱਗ ਭਾਸ਼ਾਵਾਂ ਬੋਲਦੇ ਅਤੇ ਹੋਰ ਕਈ ਤਰਾਂ ਦੇ ਵਖਰੇਵਿਆਂ ਨੂੰ ਲੈ ਕੇ ਆਉਂਦੇ ਹਨ। ਪਰ ਇਨਸਾਨੀ ਜ਼ਿੰਦਗੀ ਦੀ ਜੱਦੋ-ਜਹਿਦ, ਜਜ਼ਬਾਤਾਂ ਦੀ ਸਾਂਝ ਸਭ ਨੂੰ ਇਕ ਮੰਚ ਤੇ ਲਿਆ ਖੜਾ ਕਰਦੀ ਹੈ। ਇਸੇ ਸਭ ਨੂੰ ਦਰਸ਼ਾਉਂਦੀ ਇਕ ਫਿਲਮ ‘Dried Apricots’ ਦੀ ਸਕਰੀਨਿੰਗ ਬੀਤੇ ਵੀਕਐਂਡ ਮਿਸੀਸਾਗਾ ਵਿੱਚ ਕਰਵਾਈ ਗਈ, ਇਸ ਵਿੱਚ ਕਈ ਦੇਸ਼ਾਂ ਅਤੇ ਭਾਸ਼ਾਵਾਂ ਬੋਲਣ ਵਾਲੇ ਕਲਾਕਾਰਾਂ ਨੇ ਰੋਲ ਨਿਭਾਏ ਹਨ |
Screening of short film “Dried Apricots”