ਭਾਰਤ ਵਿੱਚ ਬੈਠੇ ਕੁੱਝ ਸਟੂਡੈਂਟਸ ਜਿਨ੍ਹਾਂ ਨੇ ਕੈਨੇਡਾ ਵਿੱਚ ਅਗਾਮੀ Fall ਸੈਸ਼ਨ ਲਈ ਟੌਰਾਂਟੋ ਦੇ Northern College ਵਿੱਚ ਪੜ੍ਹਾਈ ਕਰਨ ਲਈ ਆਉਣਾ ਸੀ, ਊਨਾ ਨੂੰ ਐਨ ਮੌਕੇ `ਤੇ ਕਾਲਜ ਨੇ ਦਾਖਲਾ ਦੇਣ ਤੋਂ ਨਾਂਹ ਕਰ ਦਿੱਤੀ ਹੈ। ਜ਼ਿਕਰਯੋਗ ਹੈ, ਕਿ ਇਹਨਾਂ ਸਟੂਡੈਂਟਸ ਦੇ ਵੀਜ਼ੇ ਲੱਗ ਚੁੱਕੇ ਸਨ, ਅਤੇ ਜਹਾਜ਼ ਦੀਆਂ ਟਿਕਟ ਵੀ ਬੁੱਕ ਹੋ ਚੁੱਕੀਆਂ ਸਨ।