ਸਟੈਟ ਕੈਨੇਡਾ ਵੱਲੋਂ ਜਾਰੀ ਕੀਤੇ ਗਏ ਨਵੇਂ ਅੰਕੜਿਆਂ ਮੁਤਾਬਕ ਕੈਨੇਡਾ ਦੀ ਮਹਿੰਗਾਈ ਦਰ ਜੂਨ ਵਿੱਚ 2.8 ਫੀਸਦੀ ਤੇ ਆ ਗਈ ਹੈ। ਬੈਂਕ ਆਫ਼ ਕੈਨੇਡਾ ਵੱਲੋਂ ਦੇਸ਼ ਦੀ ਮਹਿੰਗਾਈ ਦਰ ਨੂੰ ਕੰਟਰੋਲ ਕਰਨ ਲਈ ਪਿਛਲੇ ਇਕ ਸਾਲ ਤੋਂ ਵਿਆਜ਼ ਦਰਾਂ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਸੀ। ਜਿਸ ਨਾਲ ਆਮ ਲੋਕਾਂ ਦੀ ਆਰਥਿਕਤਾ ਉੱਪਰ ਵੱਡਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਮਹਿੰਗਾਈ ਦਰ ਦੇ ਨਵੇਂ ਅੰਕੜੇ ਦਿਖਣ ਨੂੰ ਹਾਂ ਪੱਖੀ ਲੱਗ ਸਕਦੇ ਨੇ, ਪਰ ਰੋਜ਼ਮਰਾ ਦੀਆਂ ਜਰੂਰਤਾਂ ਦਾ ਸਮਾਨ ਖਰੀਦਣ ਲਈ ਜੱਦੋਜਹਿਦ ਕਰ ਰਹੇ ਦੇਸ਼ਵਾਸੀਆਂ ਨੂੰ ਇਸ ਨਾਲ ਫਿਲਹਾਲ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਅਸੀਂ ਕੈਨੇਡਾ ਦੀ ਮਹਿੰਗਾਈ ਦਰ, ਵਧ ਰਹੇ ਇੰਟਰਸਟ ਰੇਟ ਅਤੇ ਆਮ ਲੋਕਾਂ ਦੀ ਜੇਬ ਤੇ ਪੈ ਰਹੇ ਇਸ ਭਾਰ ਸੰਬੰਧੀ Toronto Metropolitan University ਵਿਚ Data Science ਅਤੇ Real Estate Management ਦੇ ਪ੍ਰੋਫੈਸਰ Murtaza Haider ਨਾਲ ਚਰਚਾ ਕੀਤੀ।
Interest rates & affordability with Prof. Murtaza Haider