ਬੀ ਸੀ ਵਿਚ ਪਹਿਲੀ ਜੂਨ ਤੋਂ ਮਿਨੀਮਮ ਵੇਜਜ਼ ਵਿਚ ਹੋਰ ਵਾਧਾ ਹੋ ਰਿਹਾ ਹੈ, ਅਤੇ ਘੱਟੋ ਘੱਟ ਵੇਤਨ ਦਰ, 17 ਡਾਲਰ 40 ਸੈਂਟ ਪ੍ਰਤੀ ਘੰਟਾ ਹੋ ਜਾਏਗੀ। ਬੀ ਸੀ ਵਿਚ ਮਿਨੀਮਮ ਵੇਜਜ਼ ਵਿਚ ਵਾਧਾ ਕਰਨ ਲਈ, ਸੁਬਾਈ ਸਰਕਾਰ ਵਲੋਂ ਇੱਕ ਕਾਨੂੰਨ ਵੀ ਬਣਾਉਣ ਦੀ ਤਜਵੀਜ਼ ਹੈ, ਜਿਸ ਨਾਲ ਮਿਨੀਮਮ ਵੇਜਜ਼ ਵਿਚ ਸਾਲਾਨਾ ਇਨਫਲੇਸ਼ਨ ਦੇ ਹਿਸਾਬ ਨਾਲ ਵਾਧਾ ਹੋਇਆ ਕਰੇਗਾ। ਪਰ ਕੁੱਝ ਕਾਰੋਬਾਰਾਂ ਅਤੇ ਵਿਰੋਧੀ ਪਾਰਟੀ ਦੀ ਰਾਏ ਵਿਚ, ਇਸ ਫੈਸਲੇ ਤੇ ਹੋਰ ਨਜ਼ਰਸਾਨੀ ਕਰਨ ਦੀ ਲੋੜ ਹੈ।
B.C. minimum wage increasing to $17.40 an hour as of June 1