ਪਿਛਲੇ ਕਈ ਮਹੀਨਿਆਂ ਤੋਂ B.C., Alberta ਅਤੇ Ontario ਵਿਚ ਪੰਜਾਬੀ ਕਾਰੋਬਾਰਾਂ ਨੂੰ ਧਮਕੀਆਂ ਦੀਆਂ ਚਿੱਠੀਆਂ ਲਿਖ ਕੇ ਊਨਾ ਤੋਂ ਫਿਰੌਤੀਆਂ ਮੰਗਣ ਦੀਆਂ ਘਟਨਾਵਾਂ ਸਾਹਮਣੇ ਆਂਉਦੀਆਂ ਰਹੀਆਂ ਹਨ। ਅਜਿਹੇ ਮਾਮਲਿਆਂ ਦੀ ਜਾਂਚ ਕਰਨ ਲਈ ਵੱਖ ਵੱਖ ਸੂਬਿਆਂ ਵਿਚ ਵਿਸ਼ੇਸ਼ ਟਾਸਕ ਫੋਰਸਾਂ ਦਾ ਗਠਿਨ ਕੀਤਾ ਗਿਆ ਸੀ। ਇਸੇ ਤਹਿਤ ਪੀਲ ਪੁਲਿਸ ਵਲੋਂ ਆਰੰਭੀ ਇੱਕ ਵਿਸ਼ੇਸ਼ ਜਾਂਚ ਦੌਰਾਨ, ਫਿਰੌਤੀਆਂ ਮੰਗਣ ਦੀਆਂ 29 ਘਟਨਾਵਾਂ ਦੀ ਜਾਂਚ ਕੀਤੀ ਜਾ ਰਹੀ ਸੀ ਅਤੇ ਅਜਿਹੀਆਂ ਘਟਨਾਵਾਂ ਵਿਚੋਂ ਟੋਰੰਟੋ ਇਲਾਕੇ ਵਿਚ ਵਾਪਰੀਆਂ ਕੁੱਝ ਵਾਰਦਾਤਾਂ ਨਾਲ ਸਬੰਧਤ ਕਥਿੱਤ ਦੋਸ਼ੀਆਂ, ਦੋ ਕੁੜੀਆਂ ਅਤੇ ਤਿੰਨ ਪੰਜਾਬੀ ਮੁੰਡਿਆਂ ਨੂੰ ਚਾਰਜ ਕੀਤਾ ਗਿਆ ਹੈ |
5 arrested in extortion cases in Brampton