ਅਫਜ਼ਲ ਪਰਿਵਾਰ ਕਤਲ ਕੇਸ ਵਿੱਚ ਫੈਸਲਾ ਆਉਣ ਬਾਅਦ ਅਸੀਂ ਆਪਣੇ ਰੀਪੋਰਟਰ ਸੁਖਪਾਲ ਸਿੰਘ ਔਲਖ ਨੂੰ ਮੁਸਲਿਮ ਭਾਈਚਾਰੇ ਨਾਲ ਗੱਲਬਾਤ ਕਰਨ ਲਈ ਲੰਡਨ ਓਂਟਾਰੀਓ ਭੇਜਿਆ ਸੀ ਪਿਛਲੇ ਢਾਈ ਸਾਲਾਂ ਤੋਂ ਅਸੀਂ ਇਸ ਪਰਿਵਾਰ ਦੀ ਯਾਦ ਵਿੱਚ ਕੀਤੇ ਜਾਣ ਵਾਲੇ ਮੈਮੋਰੀਅਲਜ਼ ਅਤੇ ਵਿਜਲਜ਼ ਨੂੰ ਕਵਰ ਕਰਦੇ ਰਹੇ ਹਾਂ ਹੁਣ ਅਸੀਂ ਵੇਖ ਰਹੇ ਹਾਂ ਕਿ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਇਸ ਫੈਸਲੇ ਪ੍ਰਤੀ ਉਥੇ ਕਿਹੋ ਜਿਹਾ ਪ੍ਰਤੀਕਰਮ ਪਾਇਆ ਜਾ ਰਿਹਾ ਹੈ |