ਮੋਨਟਰਿਆਲ ਵਿੱਚ ਇੱਕ ਪੰਜਾਬੀ ਬਜ਼ੁਰਗ ਜੋੜੇ ਨੂੰ ਕੈਨੇਡਾ ਤੋਂ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ। ਰਣਧੀਰ ਸਿੰਘ, ਅਤੇ ਰਾਜਵਿੰਦਰ ਕੌਰ 2015 ਤੋਂ ਕੈਨੇਡਾ ਵਿੱਚ ਰਹਿ ਰਹੇ ਹਨ। ਜੇਕਰ ਉਹਨਾ ਨੂੰ ਪੰਜਾਬ ਵਾਪਿਸ ਭੇਜ ਦਿੱਤਾ ਜਾਂਦਾ ਹੈ ਤਾਂ ਉਹ ਉਥੇ ਬਤੌਰ ਸਿੱਖ ਅਸੁਰੱਖਿਅਤ ਮਹਿਸੁਸ ਕਰਦੇ ਹਨ। ਅੱਜ ਮਾਂਟਰੀਅਲ ਵਿੱਚ ਇਮੀਗ੍ਰੇਸ਼ਨ ਮੰਤਰੀ, ਮਾਰਕ ਮਿਲਰ ਦੇ ਦਫ਼ਤਰ ਬਾਹਰ ਕੈਨੇਡਾ ਵਿੱਚ ਉਨਾਂ ਦੇ ਰਹਿਣ ਦੀ ਮਿਆਦ ਵਧਾਉਣ ਲਈ ਇੱਕ ਰੈਲੀ ਦਾ ਅਯੋਜਨ ਕੀਤਾ ਗਿਆ |