ਬੀ ਸੀ ਪ੍ਰੀਮੀਅਰ ਡੇਵਿਡ ਐਬੀ ਨੇ ਕੱਲ ਨਵੀਂ ਕੈਬੇਂਟ ਵਿਚ ਜਿਨ੍ਹਾਂ ਰੰਗਦਾਰ ਵਿਆਕਤੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ , ਉਨ੍ਹਾਂ ਵਿਚ ਸਾਊਥ ਏਸ਼ੀਅਨ ਲੋਕਾਂ ਦੀ ਵੱਡੀ ਗਿਣਤੀ ਹੈ । ਉਨ੍ਹਾਂ ਵਿਚੋਂ ਕਈ ਨੂੰ ਪਹਿਲੀ ਵਾਰ ਵਜ਼ਾਰਤ ਮਿਲੀ ਹੈ , ਜਿਨ੍ਹਾਂ ਨੇ ਉਸ ਨੂੰ ਪੂਰੀ ਕਮਿਊਨਿਟੀ ਲਈ ਮਾਨਯੋਗ , ਅਤੇ ਆਪਣੇ ਲਈ ਵੱਡ ਜ਼ਿੰਮੇਵਾਰੀ ਦੱਸਿਆ ਹੈ । ਸਾਊਥ ਏਸ਼ੀਅਨ ਭਾਈਚਾਰੇ ਨਾਲ਼ ਸੰਬੰਧਤ ਇਹ ਨਵੇਂ ਮੰਤਰੀ ਕੌਣ ਹਨ ਅਤੇ ਆਪਣੀਆਂ ਨਵੀਆਂ ਜ਼ਿੰਮੇਵਾਰੀਆਂ ਵਿਚ ਉਨ੍ਹਾਂ ਦੀਆਂ ਤਰਜੀਹਾਂ ਕੀ ਹੋਣਗੀਆਂ , ਇਸ ਬਾਰੇ ਪੇਸ਼ ਹੈ ਇਹ ਰਿਪੋਰਟ ।