ਪੰਜਾਬੀ ਸਾਹਿਤ ਵਿਚ ਰਾਸ਼ੀ ਪੱਖੋਂ ਸਭ ਤੋਂ ਵੱਡੇ ਇਨਾਮ, ਸਾਲਾਨਾ ਢਾਹਾਂ ਪੰਜਾਬੀ ਸਾਹਿਤ ਇਨਾਮ ਦੇ 2022 ਦੇ ਜੇਤੂਆਂ ਨੂੰ ਸਨਮਾਨਿਤ ਕਰਨ ਲਈ, 17 November ਸਰੀ ਵਿਚ ਵਿਸ਼ੇਸ਼ ਸਮਾਗਮ ਆਯੋਜਤ ਕੀਤਾ ਗਿਆ ਸੀ। ਇਸ ਦੌਰਾਨ, ਇਸ ਸਾਲ ਦੇ ਤਿੰਨ ਪੰਜਾਬੀ ਲੇਖਕਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਵਾਰ ਦਾ 25 ਹਜ਼ਾਰ ਡਾਲਰਾਂ ਦਾ ਪਹਿਲਾ ਇਨਾਮ, ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ ਨੂੰ, ਊਨਾ ਦੀ ਕਿਤਾਬ, ਡੁਬੋਲੀਆ ਲਈ ਦਿੱਤਾ ਗਿਆ ਹੈ।