ਵੀਕਐਂਡ ਤੇ ਵਾਈਟ ਰੌਕ ਵਿਚ, ਵਾਈਟ ਰੌਕ ਪੀਅਰ ਤੇ ਛੁਰੇਬਾਜੀ ਦੀ ਵਾਪਰੀ ਘਟਨਾ ਵਿਚ ਇੱਕ ਵਿਅਕਤੀ ਜਖਮੀ ਹੋ ਗਿਆ ਸੀ, ਜਿਹੜਾ ਕਿ ਅਜੇ ਦੋ ਮਹੀਨੇ ਪਹਿਲਾਂ ਹੀ ਇੰਡੀਆ ਤੋਂ ਕੈਨੇਡਾ ਆਇਆ ਸੀ। ਊਹ ਵਿਅਕਤੀ ਵੀਕਐਂਡ ਤੇ ਪਹਿਲੀ ਵਾਰ ਆਪਣੀ ਪਤਨੀ ਨਾਲ ਘੁੰਮਣ ਲਈ ਕਿਧਰੇ ਗਿਆ ਸੀ, ਜਦੋਂ ਉਸ ਨਾਲ ਇਹ ਘਟਨਾ ਵਾਪਰ ਗਈ। ਪੀੜਤ ਵਿਅਕਤੀ ਐਨੇ ਡਰੇ ਹੋਏ ਹਨ, ਕਿ ਊਹ ਟੀਵੀ ਤੇ ਆਪਣਾ ਚਿਹਰਾ ਨਹੀਂ ਦਿਖਾਉਣਾ ਚਾਹੁੰਦੇ।