ਕੱਲ ਰਾਤ ਵਾਈਟ ਰੌਕ ਵਿਚ ਵਾਈਟ ਰੌਕ ਪੀਅਰ ਲਾਗੇ ਵਾਪਰੀ ਛੁਰੇਬਾਜੀ ਦੀ ਘਟਨਾ ਵਿਚ, ਇੱਕ ਵਿਅਕਤੀ ਦੀ ਮੌਤ ਹੋ ਗਈ ਹੈ, ਜਿਸ ਦੀ ਆਈ ਹਿੱਟ ਵਲੋਂ ਕਤਲ ਕੇਸ ਵਜੋਂ ਜਾਂਚ ਕੀਤੀ ਜਾ ਰਹੀ ਹੈ। ਉਕਤ ਘਟਨਾ ਵਿਚ ਮਾਰੇ ਗਏ ਵਿਅਕਤੀ ਦੀ ਪੁਲਿਸ ਵਲੋਂ ਅਜੇ ਪਛਾਣ ਜਾਰੀ ਨਹੀਂ ਕੀਤੀ ਗਈ, ਪਰ ਔਮਨੀ ਨਿਊਜ਼ ਨੂੰ ਜਾਣਕਾਰੀ ਮਿਲੀ ਹੈ, ਕਿ ਛੁਰੇਬਾਜੀ ਦੀ ਘਟਨਾ ਵਿਚ ਮਾਰਿਆ ਗਿਆ ਵਿਅਕਤੀ ਇੱਕ ਪੰਜਾਬੀ ਸੀ, ਜਿਹੜਾ ਕਿ ਪੰਜਾਬ ਦੇ ਮਲੇਰਕੋਟਲੇ ਇਲਾਕੇ ਨਾਲ ਸਬੰਧਤ ਸੀ। ਪੇਸ਼ ਹੈ ਇਸ ਮਾਮਲੇ ਵਿਚ ਇਹ ਰਿਪੋਰਟ।