Canada

New report of elder abuse in Punjabi Community

X

ਬਜ਼ੁਰਗਾਂ ਦੀਆਂ ਉਂਗਲਾਂ ਵਿੱਚ ਤਾਕਤ ਨਹੀਂ ਸੀ, ਪਰ ਜਦੋਂ ਵੀ ਮੇਰਾ ਸਿਰ ਚੁੱਖਿਆ, ਤੇ ਕੰਬਦੇ ਹਥਾ  ਨੇ ਮੈਨੂੰ ਸਾਰੀ ਦੁਨੀਆ ਦੀ ਦੌਲਤ ਦੇ  ਦਿਤੀ  I ਇਹ ਉਹ ਸ਼ਬਦ ਹਨ ਜੋ ਸਾਨੂੰ ਬਚਪਨ ਤੋਂ ਸਿਖਾਏ ਜਾਂਦੇ ਹਨ ਕਿ ਵਡਿਆ ਬਜ਼ੁਰਗ ਦੀ ਇੱਜਤ ਕਰੋ I

ਪਰ ਅਕਸਰ ਅਜਿਹਾ  ਰਿਪੋਰਟਾਂ ਬਾਹਰ ਆਇਆ ਹਨ ਜਿਸ ਵਿਚ   ਬਜ਼ੁਰਗਾਂ ਦੀ ਇੱਜਤ ਦੇ ਨਾਲ ਉਹਨਾਂ ਨੂੰ ਸ਼ਾਰੀਰਿਕ ਅਤੇ ਮਾਨਸਿਖ ਤਕਲੀਫਾਂ ਵੀ ਦਿਤੀ ਜਾਉਂਦੀਆਂ ਹਨ I ਅਜੇਹੀ ਹੀ ਰਿਪੋਰਟ  Sikh Health foundation  ਵਲੋਂ ਸਾਮਣੇ ਲਿਆਉਂਦੀ ਗਈ ਹੈ ਜਿਸ ਵਿਚ  ਹਾਲ ਹੀ ਦੇ ਸਾਲਾਂ ਵਿੱਚ, ਬਜ਼ੁਰਗਾਂ ਨਾਲ ਬਦਸਲੂਕੀ ਦੀਆਂ ਘਟਨਾਵਾਂ ਵਿੱਚ ਤੇਜ਼ੀ ਦੇਖਣ ਨੂੰ ਮਿਲ  ਰਹੀ  ਹੈ I   

Anandita Joshi ਜੋ ਕਿ  ਸੰਸਥਾ ਵਿਚ  ਪ੍ਰੋਜੈਕਟ ਕੋਆਰਡੀਨੇਟਰ  ਅਤੇ ਕੋਲੋਂ ਇਸ ਮੁਦੇ ਤੇ ਕੰਮ ਕਰ ਰਹੇ ਹਨ, ਮੁਤਾਬਿਕ  ਇਹ ਇਕ ਅਜਿਹਾ ਮੁਦਾ ਹੈ ਜਿਸ ਨੂੰ ਨਜਰਅੰਦਾਜ ਕਰ ਦਿਤਾ ਜਾਂਦਾ ਹੈ I

ਰਿਪੋਰਟ ਨੂੰ ਅਗਰ ਬਾਰੀਕੀ ਵਿਚ ਪੜ੍ਹਿਆ ਜਾਵੇ ਤਾ  ਇਸ ਦੀ ਡੂੰਘਾਈ ਤੱਕ ਵਚਨਬੱਧਤਾ ਕੋਵਿਡ-19 ਮਹਾਂਮਾਰੀ ਦੌਰਾਨ ਪੂਰੀ ਤਰ੍ਹਾਂ ਪ੍ਰਦਰਸ਼ਿਤ ਹੋਈ  I   

ਹਜ਼ਾਰਾਂ ਲੋਕਾਂ ਵਲੋਂ ਉਸ ਵਕਤ social media ਤੇ  ਪੋਸਟ ਕੀਤਾ ਗਿਆ ਕਿ ਬਜ਼ੁਰਗਾਂ ਨੂੰ ਉਨ੍ਹਾਂ ਦੀਆਂ ਦਵਾਈਆਂ, ਅਤੇ ਕਰਿਆਨੇ ਦਾ ਸਮਾਨ  ਮੁਹਈਆ ਕਰਵਾਈਆਂ ਜਾ ਰਿਹਾ ਹੈ ਜੋ ਇਕ ਤਰਾਂ ਤੋਂ ਇਸ ਸਮਸਿਆ ਨੂੰ ਬਾਹਰ ਲੈ ਕੇ ਆਉਂਦੇ ਹਨ I

Anandita ਮੁਤਾਬਿਕ  office of the senior advocates   ਵਲੋਂ  ਰਿਪੋਰਟਾਂ ਨੂੰ ਹਾਸਲ ਕਰਨ ਵਾਲੇ ਕਈ ਰਿਪੋਰਟਿੰਗ ਸਿਸਟਮਾਂ ਨੂੰ ਟਰੈਕ ਕੀਤਾ I 

ਕੁਝ ਹੈਰਾਨੀ ਕਰਨ ਵਾਲੇ ਆਂਕੜੇ ਸਾਮਣੇ ਆਏ ਹਨ, ਜਿਵੇ ਕਿ ਸਿਹਤ ਅਧਿਕਾਰੀਆਂ ਨੂੰ ਦੁਰਵਿਵਹਾਰ, ਅਣਗਹਿਲੀ ਅਤੇ ਸਵੈ-ਅਣਗਹਿਲੀ ਦੀ ਰਿਪੋਰਟ ਵਿੱਚ 49% ਵਾਧਾ I

RCMP ਨੂੰ ਹਿੰਸਕ ਅਪਰਾਧ ਦੇ ਪੀੜਤਾਂ ਦੀਆਂ ਰਿਪੋਰਟਾਂ ਵਿੱਚ 69% ਵਾਧਾ ,  ਸਰੀਰਕ ਸ਼ੋਸ਼ਣ ਦੀਆਂ ਰਿਪੋਰਟਾਂ ਵਿੱਚ 87% ਵਾਧਾ,   ਵਿੱਤੀ ਦੁਰਵਿਹਾਰ ਵਿੱਚ 49% ਵਾਧਾ   ਅਜਿਹਾ ਕਈ ਆਂਕੜੇ ਹਨ,  ਜੋ ਦਿਖਾਉਂਦੇ ਹਨ ਕਿ ਇਹ ਸਮਸਿਆ ਛੋਟੀ ਨਹੀਂ ਹੈ I   

Anandita ਨੇ ਦਸਿਆ ਕਿ ਰਿਪੋਰਟ ਕਈ ਸੁਧਾਰਨ ਚੀਜ਼ਾਂ ਵਲ ਵੀ ਨਜਰ ਮਾਰਦੀ ਹੈ ਜਿਵੇ ਕਿ ਬਜ਼ੁਰਗਾਂ ਦੇ ਦੁਰਵਿਵਹਾਰ ਅਤੇ ਅਣਗਹਿਲੀ ਦਾ ਜਵਾਬ ਦੇਣ ਲਈ ਅਭਿਆਸ, ਨੀਤੀਆਂ ਅਤੇ  front- line  ਸਿਖਲਾਈ ਦੇ ਸੂਬਾਈ ਮਾਪਦੰਡ ਸਥਾਪਤ I

ਬਜ਼ੁਰਗਾਂ ਦੇ ਦੁਰਵਿਵਹਾਰ ਅਤੇ ਅਣਗਹਿਲੀ ਬਾਰੇ ਸੂਬਾ-ਵਿਆਪੀ ਜਨਤਕ ਜਾਗਰੂਕਤਾ ਪਹਿਲਕਦਮੀਆਂ ਅਤੇ ਸਿਖਲਾਈ ਬਣਾਓ I  

ਬਜ਼ੁਰਗਾਂ ਦੇ ਦੁਰਵਿਵਹਾਰ ਅਤੇ ਅਣਗਹਿਲੀ ਦੀ ਚਿੰਤਾ ਦੀਆਂ ਕਾਲਾਂ ਦੀ ਰਿਪੋਰਟ ਕਰਨ ਲਈ ਸੰਪਰਕ ਦਾ ਇੱਕ ਕੇਂਦਰੀ, ਸਿੰਗਲ ਬਿੰਦੂ ਵਿਕਸਿਤ ਕਰੋ ਅਤੇ ਹੋਰ ਵੀ ਕਈ ਅਜਿਹੇ ਸਿਫ਼ਾਰਸ਼ਾਂ  ਹਨ ਜਿਸ ਨੂੰ ਲਾਗੂ ਕੀਤਾ ਜਾ ਸਕਦਾ ਹੈ  I  

LATEST

PUNJABI

STORIES

LATEST

PUNJABI STORIES

Supporting South Asian women...
Ujjal Dosanjh discusses Hardeep...
South Asian tech Start...
A special series on...
SEE ALL PUNJABI CONTENT
  • PORTUGUESE ARABIC PORTUGUESE
  • ARABIC ITALIAN ARABIC ITALIAN
  • ENGLISH MANDARIN ENGLISH MANDARIN
  • MANDARIN FILIPINO MANDARIN FILIPINO

ABOUT


OMNI


TELEVISION


OMNI Television is Canada’s only multilingual and multicultural television broadcaster.

OMNI offers a wide range of locally produced and acquired programming in more than 40 languages, including news, current affairs and entertainment content in Arabic, Cantonese, Filipino, Italian, Mandarin, Portuguese, and Punjabi.

ABOUT US