Canada

ਕੀ ਜਲਦ ਖੁੱਲ੍ਹ ਸਕਦੇ ਹਨ ਮਿਸਿਸਾਗਾ ਵਿੱਚ ਕਾਨੂੰਨੀ ਕੈਨਾਬਿੱਸ ਸਟੋਰ? 

X

ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਸਟੋਰ ਖੋਲ੍ਹੇ ਜਾਣ ਦੀ ਸੂਰਤ ਵਿੱਚ, ਰਿਟੇਲ ਵਿਕਰੀ ਦੇ ਮਾਪਦੰਡ ਸੁਨਿਸ਼ਚਿਤ ਕੀਤੇ ਜਾਣ  

ਕੈਨਾਬਿਸ ਦੀ ਵਿਕਰੀ, ਅਤੇ ਖਪਤ ਪਹਿਲੀ ਵਾਰ 2018 ਵਿੱਚ ਕਨੂੰਨੀ ਬਣੀ ਸੀ ਅਤੇ ਓਸ ਸਮੇਂ, ਸੂਬੇਆਂ ਨੇ ਮਿਊਨਸਿਪੈਲਟੀਜ਼ ਨੂੰ ਇਹ ਚੁਨਣ ਦਾ ਮੌਕਾ ਦਿੱਤਾ ਸੀ ਕਿ, ਕਿ ਓਹ ਆਪਣੇ ਸ਼ਹਿਰ ਵਿੱਚ ਲੀਗਲ ਕੈਨਾਬਿੱਸ ਸਟੋਰ ਖੋਲ੍ਹੱਣ ਦੇ ਹੱਕ ਵਿੱਚ ਹਨ ਯਾਂ ਨਹੀਂ। ਮਿਸੀਸਾਗਾ ਕੌਂਸਲ ਨੇ ਓਸ ਸਮੇਂ, ਸਟੋਰ ਨਾਂ ਖੋਲ੍ਹਣ ਦੀ ਚੋਣ ਕੀਤੀ ਸੀ। ਪਰ ਹੁਣ, ਲੱਗਭੱਗ ਚਾਰ ਸਾਲ ਬਾਦ, ਕੁਝ ਕਾਓਂਸਲਰਜ਼ ਜੋ ਓਸ ਸਮੇਂ, ਇੰਨਾਂ ਸਟੋਰਜ਼ ਦੇ ਵਿਰੁੱਧ ਸਨ, ਹੁਣ ਓਹ ਆਪਣੀ ਵਿਚਾਰਧਾਰਾ ਬਦਲ ਰਹੇ ਹਨ। 

ਕੌਂਸਲਰ ਦੀਪਿਕਾ ਡਾਮਰਲਾ, ਜਿੰਨਾਂ ਪਿਛਲੀ ਵਾਰ, ਭੰਗ ਦੀ ਰਿਟੇਲ ਵਿਕਰੀ ਦੀ ਇਜਾਜ਼ਤ ਨਾ ਦੇਣ ਲਈ ਵੋਟ ਦਿੱਤੀ ਸੀ, ਹੁਣ ਇਸ ਮੁੱਦੇ ‘ਤੇ ਆਪਣਾ ਰੁਖ਼ ਬਦਲਦੇ ਵਿਖਦੇ ਹਨ। ਓਨਾਂ ਕਿਹਾ ਕਿ ਓਹ ਚਾਹੁੰਦੇ ਸਨ ਕਿ ਸੂਬਾ ਓਨਾਂ ਨੂੰ ਸਟੋਰਜ਼ ਦੀ ਜਗ੍ਹਾ ਨਿਰਧਾਰਿਤ ਕਰਨ ਦੀ ਅਨੁਮਤੀ ਦਵੇ ਜੋ ਕਿ ਹਾਲੇ ਤੱਕ ਨਹੀਂ ਹੋਇਆ ਹੈ। ਅਤੇ ਦੂਜੇ ਪਾਸੇ, ਉਹ ਆਪਣੇ ਵਾਰਡ ਵਿੱਚ ਇੱਕ ਗੈਰ-ਕਾਨੂੰਨੀ ਕੈਨਾਬਿੱਸ ਸਟੋਰ ਤੋਂ ਪਰੇਸ਼ਾਨ ਹਨ, ਜਿਸ ਨੂੰ ਅਧਿਕਾਰੀ ਬੰਦ ਨਹੀਂ ਕਰਾ ਪਾ ਰਹੇ।  

ਓਮਨੀ ਟੈਲੀਵਿਜ਼ਨ ਤੋਂ ਰਾਧਿਕਾ ਸ਼ਰਮਾ ਨੂੰ ਓਨਾਂ ਇੱਕ ਇੰਟਰਵਿਊ ਵਿੱਚ ਕਿਹਾ ਕਿ ਇੱਕ ਪਾਸੇ ਓਨਾਂ ਕੋਲ, ਕਾਨੂੰਨੀ ਸਟੋਰ ਖੋਲ੍ਹਣ ਦੀ ਸਮਰੱਥਾ ਨਹੀਂ ਹੈ। ਅਤੇ ਦੂਜੇ ਪਾਸੇ, ਗੈਰ-ਕਾਨੂੰਨੀ ਸਟੋਰ 24 ਘੰਟੇ ਖੁੱਲ੍ਹਾ ਰਹਿੰਦਾ ਹੈ। ਓਨਾਂ ਕਿਹਾ ਕਿ ਜੇਕਰ ਕਾਨੂੰਨ ਸਟੋਰ ਖੁੱਲਦੇ ਹਨ, ਤਾਂ ਘੱਟੋ-ਘੱਟ ਸਰਕਾ ਕੁਝ ਨਿਯਮ ਤਾਂ ਲਾਗੂ ਕਰ ਸਕੇਗੀ। ਅਤੇ ਸਪਲਾਈ ਨੂੰ ਸਮਿਤ ਅਤੇ ਚੰਗੀ ਗੁਣਵੱਤਾ ਵਾਲੀ ਹੋਵੇਗੀ। 

ਮਿਸਿਸਾਗਾ ਨਿਵਾਸੀ, ਇਮਰਾਨ ਅਲੀ ਕੌਂਸਲਰ ਦੀਪਿਕਾ ਡਾਮਰਲਾ ਦੀ ਗੱਲ੍ਹ ਨਾਲ ਸਹਿਮਤ ਹਨ। ਓਨਾਂ ਕਿਹਾ ਕਿ ਲੀਗਲ ਸਟੋਰ ਖੋਲ੍ਹਣ ਤੋਂ ਪਾਬੰਦੀ ਹਟਾਉਣ ਨਾਲ ਕਾਨੂੰਨੀ ਵਪਾਰੀ ਮਾਰਕੀਟ ਵਿੱਚ ਹਿੱਸੇਦਾਰੀ ਲਈ ਗੈਰ-ਕਾਨੂੰਨੀ ਵਿਕਰੇਤਾਵਾਂ ਨੂੰ ਚੁਣੌਤੀ ਦੇ ਸਕਦੇ ਹਨ ।  

ਓੱਥੇ ਹੀ ਇਰਫਾਨ ਬਾਜਵਾ, ਇੱਕ ਹੋਰ ਸ਼ਹਿਰ ਨਿਵਾਸੀ ਦਾ ਪੱਖ ਸੀ ਕਿ ਜੇਕਰ ਕਾਨੂੰਨੀ ਸਟੋਰ ਆ ਵੀ ਜਾਂਦੇ ਹਨ, ਤਾਂ ਸਰਕਾਰ ਇਹ ਸੁਨਿਸ਼ਚਿਤ ਕਿਵੇਂ ਕਰੇਗੀ ਕਿ ਵੀ ਘੱਟ ਉਮਰ ਦੇ ਬੱਚਿਆਂ ਤੱਕ ਕੈਨਾਬਿੱਸ ਨਹੀਂ ਪਹੁੰਚ ਰਹੀ, । ਬਾਜਵਾ ਦਾ ਕਹਿਣਾ ਹੈ ਕਿ, ਘੱਟ ਉਮਰ ਦੇ ਨੌਜਵਾਨ ਕੱਲ੍ਹ ਕਿਸੇ ਹੋਰ ਨੂੰ ਕੁਝ ਰਕਮ ਦੇ ਕੇ, ਇਹ ਪਦਾਰਥ ਖ਼ਰੀਦ ਸਕਦੇ ਹਨ, ਜੋ ਕਿ ਖ਼ਤਰਨਾਕ ਸਾਬਿਤ ਹੋ ਸਕਦਾ ਹੈ। ਇਸ ਲਈ ਬਾਜਵਾ, ਸ਼ਹਿਰ ਵਿੱਚ ਕੈਨਾਬਿੱਸ ਸਟੋਰ ਖੋਲੇ ਜਾਣ ਦੇ ਖਿਲਾਫ ਹਨ। 

ਕੌਂਸਲਰ ਡਾਮਰਲਾ ਦਾ ਇਸ ਬਾਬਤ ਕਹਿਣਾ ਹੈ ਕਿ ਸਾਨੂੰ ਕੈਨਾਬਿੱਸ ਸੰਬੰਧੀ ਦੂਰ ਦ੍ਰਿਸ਼ਟੀ ਰੱਖਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਅਗਰ ਲੀਗਲ ਸਟੋਰ ਖੁੱਲਦੇ ਹਨ ਤਾਂ ਇਹ ਸਟੋਰ ਸਕੂਲ ਅਤੇ ਪਵਿੱਤਰ ਅਦਾਰਿਆਂ ਦੇ 150 ਮੀਟਰ ਦੇ ਦਾਇਰੇ ਵਿੱਚ ਨਹੀਂ ਖੁੱਲ੍ਹ ਸਕਦੇ।  ਅਤੇ, ਫਿਲਹਾਲ, ਕੂਕਸਵਿੱਲ ਵਿੱਚ ਇੱਕ ਸਕੂਲ ਦੇ ਕਰੀਬ ਇੱਕ ਕੈਨਾਬਿੱਸ ਸਟੋਰ ਹੈ ਜੋ ਇਲਕਾ ਨਿਵਾਸਿਆਂ ਲਈ ਪਰੇਸ਼ਾਨੀ ਦਾ ਸਬਬ ਬਣਿਆ ਹੋਇਆ ਹੈ। ਸ਼ਰੱਧਾ ਜੋ ਇਸ ਗੁਆਂਢ ਵਿੱਚ ਰਹਿੰਦੇ ਹਨ, ਓਹ ਮਿਸਿਸਾਗਾ ਵਿੱਚ ਕਿਸੇ ਵੀ ਕੈਨਾਬਿੱਸ ਸਟੋਰ ਖੁੱਲ੍ਹਣ ਦੇ  ਖਿਲਾਫ ਹਨ ਦਾ ਕਹਿਣਾ ਹੈ ਕਿ ਅਜਿਹੇ ਸਟੋਰਜ਼ ਵੱਲ੍ਹ ਬੱਚੇ ਨਾ ਚਾਹੇ ਵੀ ਖਿੱਚੇ ਚਲੇ ਜਾਂਦੇ ਹਨ। ਇਸ ਕਰਕੇ ਆਓਣ ਵਾਲੀ ਪੀੜ੍ਹੀ ਨੂੰ ਇੱਕ ਚੰਗਾ ਰਾਹ ਵਿਖਾਓਣ ਲਈ ਸਾਨੂੰ, ਇੰਨਾਂ ਸਟੋਰਜ਼ ਨੂੰ ਸ਼ਹਿਰ ਵਿੱਚ ਨਹੀਂ ਖੋਲ੍ਹਣਾ ਚਾਹੀਦਾ। 

ਧਿਆਨਯੋਗ ਹੈ ਕਿ ਇੰਨਾਂ ਸਟੋਰਜ਼ ਨੂੰ ਖੋਲ੍ਹੇ ਜਾਣ ਸੰਬੰਧੀ ਕੌਂਸਿਲ ਵਿਚਕਾਰ ਪਿਛਲੇ ਵਿਚਾਰ ਵਟਾਂਦਰੇ, ਜਨਵਰੀ 25 ਨੂੰ ਹੋਏ ਸਨ। ਇਸ ਸੰਬੰਧੀ ਅਗਲੀ ਵਿਚਾਰ ਚਰਚਾ, ਫਰਵਰੀ ਦੇ ਅਖੀਰ ਵਿੱਚ ਇੱਕ ਰਿਪੋਰਟ ਦੇ ਆਓਣ ਤੋਂ ਬਾਦ ਹੋਵੇਗਿ। ਇਹ ਰਿਪੋਰਟ ਕੈਨਾਬਿੱਸ ਦੇ ਰਿਟੇਲ ਸਟੋਰ ਖੋਲ੍ਹਣ ਸੰਬੰਧੀ ਸਿਟਿ ਸਟਾਫ ਪੇਸ਼ ਕਰੇਗਾ। 

LATEST

PUNJABI

STORIES

LATEST

PUNJABI STORIES

PDSB STUDENTS WIN SPACE...
A preview of this...
Fatal White Rock stabbing...
Stabbing victim shares details...
SEE ALL PUNJABI CONTENT
  • PORTUGUESE ARABIC PORTUGUESE
  • ARABIC ITALIAN ARABIC ITALIAN
  • ENGLISH MANDARIN ENGLISH MANDARIN
  • MANDARIN FILIPINO MANDARIN FILIPINO

ABOUT


OMNI


TELEVISION


OMNI Television is Canada’s only multilingual and multicultural television broadcaster.

OMNI offers a wide range of locally produced and acquired programming in more than 40 languages, including news, current affairs and entertainment content in Arabic, Cantonese, Filipino, Italian, Mandarin, Portuguese, and Punjabi.

ABOUT US