ਕੈਨੇਡਾ ਅੰਦਰ ਕਈ ਹਫਤਿਆਂ ਤੋਂ ਫਲਸਤੀਨ ਪੱਖੀ ਪ੍ਰਦਰਸ਼ਨਕਾਰੀਆਂ ਨੇ ਪੋਸਟ-ਸੈਕੰਡਰੀ ਸੰਸਥਾਵਾਂ ਵਿਚ ਕੈਂਪ ਸਥਾਪਿੱਤ ਕੀਤੇ ਹੋਏ ਹਨ। ਸਾਊਥ ਏਸ਼ੀਅਨ ਮੂਲ ਦੇ ਕਈ ਸਟੂਡੈਂਟ ਵੀ ਇੰਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਆਪਣਾ ਸਮੱਰਥਨ ਦੇ ਰਹੇ ਹਨ। ਇਸ ਦੌਰਾਨ ਜਿੱਥੇ ਇੰਨ੍ਹਾਂ ਕੈਂਪਾਂ ਕਾਰਨ ਯੁਨੀਵਰਸਿਟੀਆਂ ਦੇ ਅਧਿਕਾਰੀਆਂ ਦੀ ਪਰੇਸ਼ਾਨੀ ਵਧੀ ਹੋਈ ਹੈ, ਉੱਥੇ ਟੋਰਾਂਟੋ ਯੂਨੀਵਰਸਿਟੀ ਦੇ ਕਾਰਕੁਨਾਂ ਦਾ ਕਹਿਣਾ ਹੈ, ਕਿ ਉਹ ਉਦੋਂ ਤੱਕ ਇਥੋਂ ਨਹੀਂ ਹਿੱਲਣਗੇ, ਜਦੋਂ ਤੱਕ ਪ੍ਰਬੰਧਕ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਹੀਂ ਕਰਦੇ |