ਸਰੀ ਮੈਮੋਰੀਅਲ ਵਿੱਚ ਸਟਾਫ ਦੀ ਘਾਟ ਕਾਰਨ ਇਸ ਵੀਕੈਂਡ ਤੇ ਇਕ ਰਾਤ ਨੂੰ ਸੀਟੀ ਸਕੈਨ ਸੇਵਾਵਾਂ ਬੰਦ ਕਰਨੀਆਂ ਪਈਆਂ ਤੇ ਮਰੀਜ਼ਾ ਨੂੰ ਰੋਇਲ ਕੋਲੰਬੀਅਨ ਹਸਪਤਾਲ ਵੱਲ ਭੇਜਣਾ ਪਿਆ। ਤੇ ਅਜੇਹਾ ਇਕ ਮਹੀਨੇ ਦੌਰਾਨ ਦੋ ਵਾਰ ਵਾਪਰ ਚੁੱਕਾ ਹੈ। ਫਰੇਜ਼ਰ ਹੈਲਥ ਅਧਿਕਾਰੀਆਂ ਅਨੁਸਾਰ ਸਟਾਫ ਦੀ ਘਾਟ ਨੂੰ ਪੂਰਾ ਕਰਨ ਲਈ ਉਹ ਹਰ ਤਰੀਕਾ ਵਰਤ ਰਹੇ ਹਨ, ਅੰਤਰਾਸਟਰੀ ਪੱਧਰ ਤੇ ਲੋਕਾਂ ਨੁੰ ਇਥੇ ਨੌਕਰੀ ਕਰਨ ਲਈ ਪ੍ਰੇਰ ਰਹੇ ਹਨ, ਪਰ ਇਥੇ ਲੋੜ ਮੁਤਾਬਕ ਸਟਾਫ ਦੀ ਘਾਟ ਦੀ ਸਮੱਸਿਆ ਆ ਅਜੇ ਤੁਰੰਤ ਹੱਲ ਸੰਭਵ ਨਹੀਂ। ਪੇਸ਼ ਹੈ ਸਾਡੀ ਰਿਪੋਰਟ ਪ੍ਰਭਜੋਤ ਕਾਹਲੋਂ ਦੀ ਇਹ ਰਿਪੋਰਟ