ਵੈਨਕੂਵਰ ਵਸਨੀਕ ਅਤੇ UBC ਵਿੱਚ ਮੈਡੀਕਲ ਦੇ ਸਟੂਡੈਂਟ, ਮੋਹਿਤ ਸੋਢੀ ਦਾ ਨਾਮ, ਇੰਟਰਨੈਸ਼ਨਲ ਮੈਗਜੀਨ Forbes ਵਿੱਚ 30 ਸਾਲ ਤੋਂ ਹੇਠਲੀ ਉਮਰ ਦੇ ਟੌਪ 30 ਜਣਿਆਂ ਦੀ ਸੂਚੀ ਵਿੱਚ ਆਇਆ ਹੈ। ਸੋਢੀ ਆਪਣੀ ਸਫਲਤਾ ਦਾ ਸਿਹਰਾ ਆਪਣੀ ਬੀਮਾਰ ਭੈਣ ਸਿਰ ਬੰਨਦਾ ਹੈ, ਜਿਸਨੇ ਉਸਨੂੰ ਇਸ ਖੇਤਰ ਵਿਚ ਜਾਣ ਲਈ ਹੀ ਨਹੀਂ ਪ੍ਰੇਰਿਆ, ਬਲਕਿ ਉਸਦੀ ਬਹੁਤ ਸਾਰੀ ਮੈਡੀਕਲ ਰੀਸਰਚ ਵੀ ਉਸਦੇ ਹੀ ਆਲੇ ਦੁਆਲੇ ਘੁੰਮਦੀ ਹੈ। ਪੇਸ਼ ਹੈ ਮੋਹਿਤ ਸੋਢੀ ਅਤੇ ਉਸਦੇ ਪਰਿਵਾਰ ਨਾਲ ਕੀਤੀ ਗੱਲਬਾਤ ਦੇ ਅਧਾਰਿੱਤ ਇਹ ਰਿਪੋਰਟ…..