ਕੈਨੇਡਾ ਭਰ ਵਿਚ ਵਧ ਰਹੀ ਮਹਿੰਗਾਈ ਨੇ ਆਰਥਿੱਕ ਪੱਖੋਂ ਲੋਕਾਂ ਦਾ ਲੱਕ ਤੋੜ ਸੁੱਟਿਆ ਹੈ, ਅਤੇ ਹੁਣ ਇੱਕ ਨਵੀਂ ਰਿਪੋਰਟ ਅਨੁਸਾਰ, ਰਹਿਣ ਸਹਿਣ ਦੀ ਵਧ ਰਹੀ ਕੌਸਟ ਕਾਰਨ, ਬੀ ਸੀ ਦੇ ਲੋਕਾਂ ਲਈ ਬਹੁਤ ਮੁਸ਼ਕਲ ਬਣ ਰਹੀ ਹੈ। ਬਹੁਤ ਸਾਰੇ ਲੋਕ ਆਪਣੀਆਂ ਬੇਸਿਕ ਲੋੜਾਂ ਦੀ ਪੂਰਤੀ ਲਈ ਵੀ ਜੱਦੋਜਿਹਦ ਕਰ ਰਹੇ ਹਨ, ਜਦਕਿ ਆਮ ਲੋਕਾਂ ਦੀ ਤਨਖਾਹ ਮਹਿੰਗਾਈ ਦੇ ਹਿਸਾਬ ਨਾਲ ਨਹੀਂ ਹੈ। ਰਿਪੋਰਟ ਅਨੁਸਾਰ, ਬੀ ਸੀ ਵਿਚ living wage ਦਰ, 24 ਡਾਲਰ 8 ਸੈਂਟ ਪ੍ਰਤੀ ਘੰਟਾ ਤੇ ਪਹੁੰਚ ਗਈ ਹੈ, ਜਿਹੜੀ ਸਾਲ 2021 ਨਾਲੋਂ 17 per cent ਵਧ ਗਈ ਹੈ। ਰਿਜਨ ਵਿਚ living wage ਦੀ ਇਹ ਦਰ, ਸਾਲ 2008 ਤੋਂ ਬਾਅਦ ਰਿਕਾਰਡ ਤੋੜ ਗਈ ਹੈ। ਬੀ ਸੀ ਵਿਚ ਮਿਨੀਮਮ ਵੇਜਜ ਦੀ ਦਰ, living wage ਨਾਲੋਂ 10 ਡਾਲਰ ਪ੍ਰਤੀ ਘੰਟਾ ਘੱਟ ਹੈ। ਇੱਕ ਗੈਰ ਮੁਨਾਫਾ ਸੰਸਥਾ ਅਨੁਸਾਰ, ਕਮਾਈ ਅਤੇ ਖਰਚਿਆਂ ਦਰਮਿਆਨ ਇਹ ਪਾੜਾ ਘੱਟ ਕਰਨ ਲਈ, ਸਰਕਾਰਾਂ ਅਤੇ ਇੰਪਲੌਇਰਜ਼ ਨੂੰ ਆਪਣੀਆਂ ਨੀਤੀਆਂ ਬਾਰੇ ਸੋਚਣ ਦੀ ਲੋੜ ਹੈ।
Living wage in Metro Vancouver jumps to $24.08/hr
