ਕੈਨੇਡਾ ਵਿਚ ਰਹਿਣ ਵਾਲੇ ਪੰਜਾਬੀਆਂ ਲਈ ਇਹ ਬਹੁਤ ਹੀ ਮਾਨ ਵਾਲਾ ਵੀਕੈਂਡ ਸੀ। ਜਿੱਥੇ ਨਾ ਸਿਰਫ ਕੈਨੇਡੀਅਨ ਸਟੇਜ ਤੇ ਇਕ ਵਾਰ ਫਿਰ ਪੰਜਾਬੀ ਮਿਊਜ਼ਿਕ ਸੁਨਣ ਨੂੰ ਮਿਲਿਆ ਬਲਕਿ 2024 ਦੇ ਜੂਨੋ ਅਵਾਰਡ ਜਿੱਤ ਕੇ ਪੰਜਾਬੀ ਸਿੰਗਰ ਕਰਨ ਔਜਲਾ ਨੇ ਇਕ ਨਵਾਂ ਇਤਿਹਾਸ ਰਚ ਦਿੱਤਾ। ਇਸ ਇਤਿਹਾਸਕ ਪਲ ਨੂੰ ਕੈਦ ਕਰਨ ਲਈ ਸਾਡੀ ਓਮਨੀ ਟੀਮ ਵੀ ਕੱਲ੍ਹ ਹੈਲੀਫੈਕਸ ਸੀ। ਦੇਖਦੇ ਹਾਂ ਸੁਮੀਤ ਧਾਮੀ ਦੀ ਇਹ ਰਿਪੋਰਟ |
Karan Aujla makes history at 2024 Juno Awards
