ਮੈਟਰੋਵੈਨਕੂਵਰ ਵਿਚ ਬੇਘਰੇ ਲੋਕਾਂ ਦੀ ਸਥਿੱਤੀ ਕੀ ਹੈ, ਇਸ ਵਾਰੇ ਪਤਾ ਕਰਨ ਲਈ ਬੇਘਰੇ ਲੋਕਾਂ ਦੀ ਤਿੰਨ ਸਾਲਾਂ ਬਾਅਦ ਗਿਣਤੀ ਹੋਈ ਹੈ, ਜਿਸ ਦੌਰਾਨ ਸੈਂਕੜੇ ਵਾਲੰਟੀਅਰਜ਼ ਨੇ ਬੇਘਰੇ ਲੋਕਾਂ ਨਾਲ ਗੱਲਬਾਤ ਕੀਤੀ ਹੈ। ਇਸ ਦੌਰਾਨ ਇਹ ਪਤਾ ਲਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ, ਕਿ ਸਬੰਧਤ ਇਲਾਕਿਆਂ ਵਿਚ ਗਿਣਤੀ ਦੇ ਨਾਲ ਨਾਲ, ਬੇਘਰੇ ਲੋਕਾਂ ਦਾ ਕਿਸ ਕਮਿਊਨਟਨੀ ਨਾਲ ਸਬੰਧ ਹੈ। ਮਾਹਰਾਂ ਅਨੁਸਾਰ, ਸਬੰਧਤ ਬੇਘਰੇ ਲੋਕਾਂ ਵਿਚ ਸਾਉਥ ਏਸ਼ੀਅਨ ਭਾਈਚਾਰੇ ਦੇ ਲੋਕ ਵੀ ਸ਼ਾਮਲ ਹਨ, ਪਰ ਬੇਘਰੇ ਲੋਕਾਂ ਦੀ ਸਹੀ ਗਿਣਤੀ ਸ਼ਾਇਦ ਕਦੇ ਵੀ ਸਾਹਮਣੇ ਨਾ ਆ ਸਕੇ।
Homeless count 2023 – first in BC in 3 years
