ਬੀਸੀ ਐਨ ਡੀ ਪੀ ਸਰਕਾਰ ਨੇ 4 ਸਾਲ ਪਹਿਲਾਂ ਐਲਾਣ ਕੀਤਾ ਸੀ ਕਿ ਉਹ ਸਾਊਥ ਏਸ਼ੀਅਨ ਮਿਊਜ਼ੀਅਮ ਬਣਾਉਣਗੇ ਤੇ ਅੱਜ ਉਨਾਂ ਕਿਹਾ ਹੈ ਕਿ ਇਹ ਮਿਊਜ਼ੀਅਮ ਕਿੱਥੇ ਹੋਵੇ ਅਤੇ ਇਸਦਾ ਨਾਮ ਕੀ ਹੋਵੇ, ਬਾਰੇ ਲੋਕ ਰਾਏ ਲਈ ਜਾਵੇਗੀ। ਪਰ ਭਾਈਚਾਰੇ ਦੇ ਕੁਝ ਗਰੁੱਪਾਂ ਅਨੁਸਾਰ ਸਰਕਾਰ ਵਲੋਂ ਇਸ ਕੰਮ ਨੂੰ ਤਰਜੀਹ ਨਹੀਂ ਦਿੱਤੀ ਜਾ ਰਹੀ ਤੇ ਨਾ ਹੀ ਇਸਦਾ ਸਹੀ ਨਾਮਕਰਨ ਹੋ ਰਿਹਾ ਹੈ, ਪੇਸ਼ ਹੈ ਇਸ ਬਾਰੇ ਇਹ ਰਿਪੋਰਟ