ਲੋਅਰਮੈਨਲੈਂਡ ਵਿੱਚ ਕਈ ਕਾਰੋਬਾਰਾਂ ਨੂੰ ਐਕਸਟੋਰਸ਼ਨ ਜਾਂ ਧਮਕੀਆਂ ਆਦ ਮਿਲਣ ਉਪਰੰਤ ਵੱਖ-ਵੱਖ ਪੁਲਿਸ ਏਜੰਸੀਆਂ ਵਲੋਂ ਜਿੱਥੇ ਹੋਰ ਕਾਰੋਬਾਰਾਂ ਨੂੰ ਸੁਚੇਤ ਰਹਿਣ ਲਈ ਕਿਹਾ ਜਾ ਰਿਹਾ ਹੈ, ਉਥੇ ਅਜੇਹੇ ਹਲਾਤ ਵਿੱਚ ਡਰਨ ਦੀ ਬਜਾਏ ਤੁਰੰਤ ਪੁਲਿਸ ਦੀ ਮੱਦਦ ਲੈਣ ਦੀ ਹਦਾਇਤ ਦਿੱਤੀ ਜਾ ਰਹੀ ਹੈ, ਪਰ ਕਾਰੋਬਾਰਾਂ ਦੀ ਨੁਮਾਇੰਦਗੀ ਕਰਦੀਆਂ ਸੰਸਥਾਵਾਂ ਅਨੁਸਾਰ, ਬਿਜਨੈਸਸ ਨੂੰ ਵਧੇਰੇ ਸੁਰੱਖਿਅਤ ਕਰਨ ਲਈ ਸਰਕਾਰਾਂ ਨੂੰ ਹੋਰ ਹੰਬਲੇ ਮਾਰਨ ਦੀ ਲੋੜ ਜਰੂਰ ਹੈ।