ਬੀ ਸੀ ਵਿਚ ਆਬਾਦੀ ਦੇ ਹਿਸਾਬ ਨਾਲ ਰਿਹਾਇਸ਼ੀ ਥਾਵਾਂ ਦੀ ਘਾਟ ਨੂੰ ਪੂਰਾ ਕਰਨ ਲਈ, ਸੁਬਾਈ ਸਰਕਾਰ ਵਲੋਂ ਨਵਾਂ ਹਾਉਸਿੰਗ ਕਾਨੂੰਨ ਲਿਆਕੇ, ਮਿਊਨਸਪੈਲਟੀਜ਼ ਨੂੰ ਵੱਧ ਤੋਂ ਵੱਧ ਹਾਉਸਿੰਗ ਉਸਾਰਨ ਲਈ ਕਿਹਾ ਗਿਆ ਹੈ। ਪਰ ਕੁੱਝ ਮਿਊਨਸਪੈਲਟੀਜ਼ ਦਾ ਕਹਿਣਾ ਹੈ, ਕਿ ਸੁਬਾਈ ਸਰਕਾਰ ਇਹ ਫੈਸਲਾ ਠੋਸ ਰਹੀ ਹੈ, ਕਿਓਕਿ ਊਕਤ ਨੀਤੀ ਹਰ ਸ਼ਹਿਰ ਅਤੇ ਜਗਾਹ ਵਿਚ ਲਾਗੂ ਨਹੀਂ ਹੋ ਸਕਦੀ। ਇਸੇ ਦੌਰਾਨ Township of Langley ਕੌਂਸਲ ਨੇ ਕੁੱਝ ਇਲਾਕਿਆਂ ਵਿਚ ਇਹ ਕਾਨੂੰਨ ਲਾਗੂ ਨਾ ਕਰਨ ਦੀ ਗੱਲ ਕੀਤੀ ਹੈ। Township of Langley ਦੇ ਨਾਲ ਨਾਲ, ਕੁੱਝ ਹੋਰ ਮਿਊਨਸਪੈਲਟੀਜ਼ ਵੀ ਸੁਬਾਈ ਸਰਕਾਰ ਦੀ ਨੀਤੀ ਤੋਂ ਨਾ ਖੁਸ਼ ਹਨ…..