ਬੀਤੇ ਵੀਕਐਂਡ ਭੰਗੜੇ ਅਤੇ ਟੋਰਾਂਟੋ ਸਿੰਫਨੀ ਆਰਕੈਸਟਰਾ ਦੇ ਮਿਲੇ ਜੁਲੇ ਲਾਈਵ ਸੰਗੀਤ ਨੇ ਸ਼ਹਿਰ ਵਿੱਚ ਇਕ ਕਮਾਲ ਦਾ ਮਾਹੌਲ ਸਿਰਜਿਆ। ਜ਼ਿਕਰਯੋਗ ਹੈ ਕਿ ਇਸ ਤਰ੍ਹਾਂ ਸਮਾਗਮ, ਨਾਂ ਸਿਰਫ ਸ਼ਹਿਰ ਵਾਸੀਆਂ ਨੂੰ ਕਲਾ ਨਾਲ ਜੁੜਨ ਦਾ ਮੌਕਾ ਦਿੰਦੇ ਹਨ, ਬਲਕਿ ਕਲਾਕਾਰਾਂ ਨੂੰ ਵੀ ਇੱਕ ਦੂਸਰੇ ਦੀਆਂ ਕਲਾਵਾਂ ਅਤੇ ਹੁਨਰ ਨੂੰ ਬਿਹਤਰ ਸਮਝਣ ਦਾ ਰਾਸਤਾ ਵੀ ਖੋਲਦੇ ਹਨ |