ਪਿਛਲੇ ਹਫਤੇ ਪੇਸ਼ ਕੀਤੇ ਗਏ ਬੀ ਸੀ ਬੱਜਟ ਨੂੰ, ਸਰੀ ਦੇ ਮੇਅਰ ਬਰੈਂਡਾ ਲੌਕ ਸਮੇਤ, ਵੱਖ ਵੱਖ ਵਿਰੋਧੀ ਧਿਰਾਂ ਵਲੋਂ ਵੀ ਸਰੀ ਲਈ ਇੱਕ ਨਿਰਾਸ਼ਾਜਨਕ ਬੱਜਟ ਦੱਸਿਆ ਗਿਆ ਹੈ। ਵਿਰੋਧੀ ਧਿਰਾਂ ਦਾ ਕਹਿਣਾ ਹੈ, ਸੁਬਾਈ ਸਰਕਾਰ ਨੇ ਸਰੀ ਦੇ ਸਕੂਲਾਂ ਨੂੰ ਨਜ਼ਰ ਅੰਦਾਜ਼ ਕੀਤਾ ਹੈ, ਜਿੱਥੇ ਸਮਰਥਾ ਤੋਂ ਜ਼ਿਆਦਾ ਸਟੂਡੈਂਟਸ ਹੋਣ ਕਾਰਨ, ਪੋਰਟੇਬਲ ਕਲਾਸ ਰੂਮਜ਼ ਅਤੇ ਐਕਸਟੈਂਡਡ ਸਕੈਜੂਅਲ ਦੀ ਨੌਬਤ ਆਈ ਹੋਈ ਹੈ। ਦੂਜੇ ਪਾਸੇ ਸੁਬਾਈ ਸਰਕਾਰ ਇਸ ਸਥਿਤੀ ਲਈ, ਅਬਾਦੀ ਵਿਚ ਅਨੁਮਾਨ ਨਾਲੋਂ ਜ਼ਿਆਦਾ ਵਾਧੇ ਨੂੰ ਜ਼ਿੰਮੇਵਾਰ ਦੱਸ ਰਹੀ ਹੈ।
B.C. Conservatives vow to end Surrey’s portable classrooms
