CanadaPolitics

ਕੈਨੇਡਾ ਵਾਸੀਆਂ ਲਈ ਭਾਰਤ ਜਾਣਾ ਹੋਇਆ ਸੌਖਾ 

ਭਾਰਤ ਲਈ ਪੰਜ ਸਾਲਾ ਵਿਜ਼ਟਰ ਵੀਜ਼ਾ ਮੁੜ ਤੋਂ ਸ਼ੁਰੂ, ਦਸ ਸਾਲਾ ਸੈਰ-ਸਪਾਟਾ ਵੀਜ਼ਾ ਅਜੇ ਵੀ ਮੁਅੱਤਲ : ਸ਼੍ਰੀਮਤੀ ਅਪੂਰਵਾ ਸ਼੍ਰੀਵਾਸਤਵਾ, ਕੌਂਸਲ ਜਨਰਲ | 
ਕਰੀਬ ਦੋ ਸਾਲ ਬਾਅਦ ਜਿਵੇਂ ਹੀ ਕੋਵਿਡ-19 ਦੀਆਂ ਪਾਬੰਦੀਆਂ ਵਿੱਚ ਰਿਆਇਤਾਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ ਨਤੀਜ਼ੇ ਵਜੋਂ  ਕੈਨੇਡਾ ਤੋਂ ਭਾਰਤ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਵੀ ਵਧ ਗਈ ਹੈ ਅਤੇ ਲੋਕਾਂ ਨੇ ਆਪਣੇ ਅਟੈਚੀ ਬੰਨਕੇ ਜਹਾਜ਼ ਦੀਆਂ ਟਿਕਟਾਂ ਬੁੱਕ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।  ਭਾਰਤ ਸਰਕਾਰ ਦੇ ਲੰਬੇ ਅਰਸੇ ਤੋਂ ਬੰਦ ਪਏ ਸੈਰ-ਸਪਾਟੇ ਦੀ ਸ਼੍ਰੇਣੀ ਦੇ ਕੁਝ ਵੀਜ਼ਿਆ ਨੂੰ ਮੁੜ ਬਹਾਲ ਕਰ ਦਿੱਤਾ ਹੈ ਪਰ ਕੁਝ ਅਜੇ ਵੀ ਮੁਲਤਵੀ ਹਨਕੌਂਸਲ ਜਨਰਲ ਸ਼੍ਰੀਮਤੀ ਅਪੂਰਵਾ ਸ਼੍ਰੀਵਾਸਤਵਾ ਅਨੁਸਾਰ ਦਸ ਸਾਲਾ ਮਲਟੀਪਲ ਵਿਜ਼ਟਰ ਸਮੇਤ ਸਾਰੇ ਹੀ ਈ – ਵੀਜ਼ੇ ਮੁਲਤਵੀ ਹਨ ਪਰ ਪੰਜ ਸਾਲਾ ਵਿਜ਼ਟਰ ਵੀਜ਼ੇ ਨੂੰ ਬਹਾਲ ਕਰ ਦਿੱਤਾ ਗਿਆ ਹੈ 

 ਕੌਂਸਲ ਜਨਰਲ ਸ਼੍ਰੀਮਤੀ ਅਪੂਰਵਾ ਸ਼੍ਰੀਵਾਸਤਵਾ ਅਨੁਸਾਰ 27 ਮਾਰਚ ਤੋਂ ਭਾਰਤ ਜਾਣ ਵਾਲੀਆਂ ਸਾਰੀਆਂ ਉਦਯੋਗਿਕ ਉਡਾਨਾਂ ਸ਼ੁਰੂ ਹੋ ਚੁੱਕੀਆਂ ਹਨ ਅਤੇ ਹੁਣ ਸਿੱਧੀਆਂ ਫਲਾਈਟਾਂ ਦੀ ਬਜਾਏ ਲੋਕ ਤੀਸਰੇ ਦੇਸ਼ ਵਿੱਚ ਰੁੱਕ ਕੇ ਜਾਂਦੀਆਂ ਉਡਾਨਾਂ ਵੀ ਬੁੱਕ ਕਰਕੇ ਜਾ ਸਕਦੇ ਹਨਸ਼੍ਰੀਮਤੀ  ਅਪੂਰਵਾ ਸ਼੍ਰੀਵਾਸਤਵਾ ਦਾ ਕਹਿਣਾ ਹੈ ਕਿ ਜ੍ਹਿਨਾਂ ਦੇ ਕੋਵਿਡ-19 ਦੇ ਦੋਨੋਂ ਟੀਕੇ ਲੱਗੇ ਹਨ ਉਹਨਾਂ ਨੂੰ RTPCR ਟੈਸਟ ਦੀ ਲੋੜ ਨਹੀਂ ਪਰ ਜਿਹਨਾਂ ਦਾ ਟੀਕਾਕਰਨ ਨਹੀਂ ਹੋਇਆ ਉਹਨਾਂ ਨੂੰ ਭਾਰਤ ਜਾਣ ਵਾਸਤੇ RTPCR ਟੈਸਟ ਦੀ ਨੈਗਟਿਵ ਰਿਪੋਰਟ ਲਾਜ਼ਮੀ ਹੈ।  

ਕੈਨੇਡਾ ਤੋਂ ਭਾਰਤ ਜਾਣ ਵਾਲੀਆਂ ਫਲਾਈਟਾਂ ਵਿਚ ਸਭ ਤੋਂ ਵੱਧ ਗਿਣਤੀ ਪੰਜਾਬ  ਜਾਣ ਵਾਲੇ ਯਾਤਰੀਆਂ ਦੀ ਹੁੰਦੀ ਹੈਇਸ ਲਈ ਲੋਕਾਂ ਦੀ ਲੰਬੇ ਸਮੇਂ ਤੋਂ ਮੰਗ ਰਹੀ ਹੈ ਕਿ ਟੋਰਾਂਟੋ ਤੋਂ ਅੰਮ੍ਰਿਤਸਰ ਲਈ ਸਿੱਧੀ ਉਡਾਨ ਸ਼ੁਰੂ ਕੀਤੀ ਜਾਵੇ ਪਰ ਕੌਂਸਲ ਜਨਰਲ ਸ਼੍ਰੀਮਤੀ ਸ਼੍ਰੀਵਾਸਤਵਾ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਦਾ ਇਸ ਸੰਬੰਧੀ ਫੈਸਲਾ ਲੈਣ ਵਿਚ ਕੋਈ ਰੋਲ ਨਹੀਂ ਹੈ ਅਤੇ ਇਹ ਫੈਸਲਾ ਹਵਾਈ ਕੰਪਨੀਆਂ ਦਾ ਨਿੱਜੀ ਹੈ 
 
ਭਾਰਤ ਦੇ ਵੀਜ਼ੇ ਲਈ ਵਧ ਰਹੀ ਮੰਗ ਨੂੰ ਦੇਖਦਿਆਂ ਬਰੈਂਮਪਟਨ ਵਿਚ ਪੁਰਾਣੀ BLS ਵਾਲੀ ਜਗ੍ਹਾ ਦੇ ਨਾਲ ਹੀ ਸ਼੍ਰੀਮਤੀ ਸ਼੍ਰੀਵਾਸਤਵਾ ਅਨੁਸਾਰ ਕੁਝ ਹੋਰ ਨਵੇਂ ਕਾਊਂਟਰ ਵੀ ਲਗਾਏ ਗਏ ਹਨ ਅਤੇ ਸਮਰੱਥਾ ਹੁਣ ਡੇਢ ਗੁਣਾਂ ਤੱਕ ਵਧਾ ਦਿੱਤੀ ਗਈ ਹੈ 
 
ਦੇਖੋ ਮੁਢਲੀ ਖ਼ਬਰ: https://www.omnitv.ca/on/en/videos/long-lineups-to-get-indian-visa-in-brampton/ 
ਫੋਲੋ ਉੱਪ ਖ਼ਬਰ: https://www.omnitv.ca/on/en/videos/early-appointments-available-at-brampton-bls-office/ 
 

LATEST

PUNJABI

STORIES

LATEST

PUNJABI STORIES

AIR INDIA SP PUNJABI
ਏਅਰ ਇੰਡੀਆ ਫਲਾਈਟ 182 ਦੇ ਵਿਸਰੇ...
Feds cancelled EV rebate,...
Hindi Writer's Guild celebrates...
SEE ALL PUNJABI CONTENT
  • PORTUGUESE ARABIC PORTUGUESE
  • ARABIC ITALIAN ARABIC ITALIAN
  • ENGLISH MANDARIN ENGLISH MANDARIN
  • MANDARIN FILIPINO MANDARIN FILIPINO

ABOUT


OMNI


TELEVISION


OMNI Television is Canada’s only multilingual and multicultural television broadcaster.

OMNI offers a wide range of locally produced and acquired programming in more than 40 languages, including news, current affairs and entertainment content in Arabic, Cantonese, Filipino, Italian, Mandarin, Portuguese, and Punjabi.

ABOUT US