CanadaPoliticsWorld

ਕੋਵਿਡ-19 ਕਾਰਨ ਹੋਏ  ਇਮੀਗਰੇਸ਼ਨ  ਮੰਤਰਾਲੇ ਵਿੱਚ ਬੈਕਲੋਗ ਕਾਰਨ ਕੇਅਰਗਿਵਰ ਚਿੰਤਤ, ਪਰਿਵਾਰਾਂ ਤੋਂ ਦੂਰੀ ਸਭ ਤੋਂ ਵੱਡੀ ਪ੍ਰੇਸ਼ਾਨੀ,

ਕੋਵਿਡ-19 ਕਾਰਨ ਹੋਏ ਬੈਕਲੋਗ  ਦੇ ਨਤੀਜ਼ੇ ਵਜੋਂ  ਇਮੀਗਰੇਸ਼ਨ  ਮੰਤਰਾਲੇ ਵਿੱਚ ਫਾਈਲਾਂ ਦੇ ਢੇਰ ਲੱਗ ਹੋਏ ਹਨ।  ਜਿਸ ਦੀ ਮਾਰ ਵਿਦੇਸ਼ਾ ਤੋਂ ਆਏ ਕੇਅਰਗਿਵਰ ਜਾਣੀ ਕਿ ਨੈਨੀਆਂ  `ਤੇ ਵੀ ਪੈ ਰਹੀ ਹੈ। ਲੰਮੇ ਇੰਤਜ਼ਾਰ ਕਾਰਨ ਜਿਥੇ ਕਈ ਕੇਅਰਗਿਵਰ ਦੇ ਕੈਨੇਡਾ ਵਿੱਚ ਸਟੇਂਸ ਦੀ ਮਿਆਦ ਮੁੱਕ ਚੁੱਕੀ ਹੈ , ਉਥੇ ਹੀ ਆਪਣੇ ਪਰਿਵਾਰਾਂ ਤੋਂ ਦੂਰੀ ਉਹਨਾਂ ਲਈ ਵੱਡੀ ਪ੍ਰੇਸ਼ਾਨੀ ਦਾ ਕਾਰਨ ਹੈ ,

6 ਸਾਲਾਂ ਦੀ ਮਾਸੂਮ ਅਮਰੋਜ਼ ਕੌਰ ਵਲੋਂ  ਇਮੀਗਰੇਸ਼ਨ ਵੀ ਕੈਨੇਡਾ ਦੇ  ਇਮੀਗਰੇਸ਼ਨ ਵਿਭਾਗ ਨੂੰ ਬੇਨਤੀ ਕੀਤੀ ਹੈ ਜਿਸ ਨੇ ਆਪਣੀ ਮਾਂ ਨੂੰ ਚਾਰ ਸਾਲ ਪਹਿਲਾਂ ਦੇਖਿਆ ਸੀ ਜਦੋ ਉਹ ਦੋ ਸਾਲ ਦੀ ਸੀ।  ਉਸਦੀ ਮਾਂ ਮਨਦੀਪ ਕੌਰ 2018 ਵਿੱਚ ਕੇਅਰਗਿਵਰ ਜਾਣੀ ਨੈਨੀ ਵਜੋਂ ਕੈਨੇਡਾ ਆਈ ਸੀ  ,ਮਨਦੀਪ ਕੌਰ ਅਨੁਸਾਰ ਉਸਨੇ ਦੋ ਪਹਿਲਾਂ  ਕੈਨੇਡਾ ਵਿੱਚ PR ਹੋਣ ਲਈ  ਸਾਰੀਆਂ ਪੁਰੀਆ ਕਰਕੇ ਆਪਣੀ ਅਰਜ਼ੀ ਦਾਖਿਲ ਕੀਤੀ ਸੀ , ਪਰ ਦੋ ਸਾਲਾਂ ਬਾਅਦ ਉਸਨੂੰ ਸਿਰਫ ਹਾਲੇ ਤੱਕ ਫਾਈਲ ਨੰਬਰ ਹੀ ਆਇਆ ਹੈ।  ਮਨਦੀਪ ਅਨੁਸਾਰ ਉਹ ਨੈਨੀ ਬਣ ਕੇ ਲੋਕਾਂ ਦੇ ਬਜੁਰ੍ਹਗ ਅਤੇ ਬੱਚੇ ਤਾਂ ਸਾਂਭ ਦੀ ਰਹੀ ਪਰ ਮਨਦੀਪ ਮੁਤਾਬਿਕ ਇਮੀਗ੍ਰੇਸ਼ਨ ਦੀ ਢਿੱਲੀ ਕਾਰਗੁਜ਼ਰੀ ਕਾਰਨ ਉਸਦੀ ਢਿੱਡੋ ਜੰਮੀ  ਉਸਤੋਂ ਦੂਰ ਹੋ ਗਈ

  ਮਨਦੀਪ ਦਾ ਕਹਿਣਾ ਹੈ ਕਿ ਇਮੀਗੇਸ਼ਨ  ਵਿਭਾਗ ਕੋਲ ਫਾਈਲ ਕਾਰਨ ਉਹ ਭਾਰਤ ਵਾਪਿਸ ਵੀ ਨਹੀਂ ਜਾ ਸਕਦੀ,  ਪੰਜਾਬ  ਦੇ ਵਿੱਚ ਬੈਠੇ ਮਨਦੀਪ ਦੇ ਪਤੀ ਜਗਮੀਤ ਵੀ ਦੋ ਸਾਲਾਂ ਤੋਂ ਆਪਣੇ ਵੀਜ਼ੇ ਦਾ ਇੰਤਜ਼ਾਰ ਕਰ ਰਿਹਾ ਹੈ ।

ਕੁਝ ਤਰਾਂ ਦੀ ਕਹਾਣੀ ਨੈਨੀ ਵਜੋਂ ਕੈਨੇਡਾ ਆਈ  ਕਿਰਨਦੀਪ ਕੌਰ ਹੈ ਕਿਰਨ ਅਨੁਸਾਰ ਉਹ ਤਿੰਨ ਸਾਲ ਪਹਿਲਾਂ ਆਪਣੇ 6 ਦੇ ਬੱਚੇ ਨੂੰ ਛੱਡ ਕੇ ਕੈਨੇਡਾ ਆਈ ਸੀ।  ਕਿਰਨ ਅਨੁਸਾਰ ਉਸਨੇ  2021 ਦੇ ਸ਼ੁਰੂ ਵਿੱਚ ਆਪਣੀ PR ਦੀ ਫਾਈਲ ਜਮਾਂ ਕਾਰਵਾਈ,  ਕਿਰਨ ਕਹਿੰਦੀ ਹੈ ਕਿ ਕੈਨੇਡਾ ਵਿੱਚ ਉਸਦਾ ਸਟੇਸ ਖ਼ਤਮ ਹੋ ਚੁੱਕਾ ਹੈ , ਅਤੇ ਅਪਲਾਈ  ਸ੍ਟੈਟਸ   `ਤੇ ਹੁਣ ਬੱਸ PR ਆਉਣ ਦੇ ਦਿਨ ਗਿਣ ਦੀ ਹੈ।

ਇਸ ਤਰਾਂ ਦੀ ਹਾਲਾਤਾਂ ਵਿਚੋ ਅਮਨਦੀਪ ਕੌਰ ਵੀ ਗੁਜ਼ਾਰ ਰਹੀ ਹੈ  ਜੋ ਨੈਨੀ 4 ਸਾਲਾਂ ਪਹਿਲਾ ਨੈਂਨੀ ਵਜੋਂ ਕੈਨੇਡਾ ਆਈ ਸੀ, ਅਮਨਦੀਪ ਅਨੁਸਾਰ ਉਸਦੇ ਮਾਰਚ 2020 ਵਿੱਚ PR  ਦੀ ਅਰਜ਼ੀ ਦਿਤੀ ਸੀ

ਕੇਅਰਗਿਵਰ  ਬਣ ਹੀ 3 ਤਿੰਨ ਸਾਲ ਕੈਨਡਾ ਈ ਕਮਲਜੀਤ ਕੌਰ ਅਨੁਸਾਰ  ਅਪਲਾਈ  ਸ੍ਟੈਟਸ   ` ਤੇ ਰਹਿਣ ਤੋਂ ਤੰਗ ਆ ਕੇ  ਉਸਨੂੰ ਮਜ਼ਬੂਰਨ ਹਜ਼ਾਰਾਂ ਡਾਲਰ ਖਰਚ ਕੇ LMIA ਖਰੀਦਨੀ ਪਾਈ।  ਕਿਉਕਿ ਉਸਦੀ  PR ਦੀ ਅਰਜ਼ੀ ਵੀ ਬੈਕਲੋਗ ਦੀ ਭੇਟ ਚੜ੍ਹਗੀ

ਅਮਨਦੀਪ ਕੌਰ ਦਾ ਕਹਿਣਾ ਹੈ ਉਸਨੇ  ਇਮੀਗ੍ਰਸ਼ਨ ਵਿਭਾਗ  ਕਈ ਵਾਰ ਰਾਬਤਾ ਕਰਨ ਸੀ ਕੋਸਿਸ ਕੀਤੀ ਪਰ ਇੰਤਜ਼ਾਰ ਤੋਂ ਬਿਨਾ ਉਸਨੂੰ ਕੁਛ ਹਾਸਿਲ ਨਹੀਂ ਹੋਇਆ।

  ਕੈਨੇਡਾ ਨਹੀਂ ਸਗੋਂ ਭਾਰਤ ਵਿੱਚ ਵੀ ਕੇਅਰਗਿਵਰ ਦੇ ਵੀਜ਼ੇ  ਲਈ ਅਰਜ਼ੀ ਦੇ ਚੁੱਕੇ , ਲੋਕਾਂ ਆਪਣੇ ਵੀਜ਼ੇ  ਲਈ ਬੇਸਬਰੀ ਨਾਲ ਉਮੀਦ ਲਗਾਈ ਬੇਠੇ ਹਨ

ਕੇਅਰ  ਦਾ ਮਸਲਾ ਕੈਨੇਡਾ ਦੀ ਪਾਰਲੀਮੈਂਟ ਵਿੱਚ ਵੀ ਉੱਠਇਆ ,ਇਮੀਗ੍ਰੇਸ਼ਨ ,ਵਿਭਾਗ ਦੇ ਸੈਡੋ ਮੰਤਰੀ ਕੈਲਗਿਰੀ  ਫਾਰੈਸਟ ਦੀ ਸੀਟ ਕੰਜ਼ਰਵੇਟਿਵ  MP  ਜਸਰਾਜ ਸਿੰਘ ਹਲਣ   ਅਨੁਸਾਰ ਲਿਬਰਲ ਸਰਕਾਰ ਕੋਵਿਡ  ਦਾ ਸਿਰਫ ਬਹਾਨਾ ਬਣਾ ਰਹੀ ਹੈ , MP ਹਲਣ ਅਨੁਸਾਰ ਲਿਬਰਲ ਸਰਕਾਰ  ਇਮੀਗ੍ਰੇਸ਼ਨ  ਦੇ ਮੁੱਦੇ ਉਪਰ ਫੈਲ ਸਾਬਿਤ ਹੋਈ ਹੈ।

MP ਹਲਣ ਦਾ ਇਹ ਵੀ  ਕਥਿਤ  ਆਰੋਪ ਹੈ ਕਿ  ਇਮੀਗ੍ਰੇਸ਼ਨ ਵਿਭਾਗ ਵਿਚ ਨਸਲੀ ਅਤੇ ਭੇਦਵਾਵ ਦਾ ਵਿਤਕਰਾ ਵੀ ਬੈਕਲੋਗ  ਦਾ ਇੱਕ ਵੱਡਾ ਕਾਰਨ ਹੈ।

 ਲਿਬਰਲ ਸਰਕਾਰ MP ਹਲਣ  ਅਨੁਸਾਰ

 MP ਹਲਣ ਦਾ ਇਹ ਵੀ  ਕਥਿਤ  ਆਰੋਪ ਹੈ ਕਿ  ਇਮੀਗ੍ਰੇਸ਼ਨ ਦੇ ਮਾਮਲੇ `ਤੇ ਸੰਜੀਦਾ ਨਹੀਂ , ਹਲਣ ਦਾ ਕਹਿਣਾ  ਜੇਕਰ ਲਿਬਰਲ ਸਰਕਾਰ ਇਸ ਮੰਤਰਾਲੇ ਸੰਜ਼ੀਦਾ ਹੁੰਦੀ  ਤਾਂ ਉਸਨੂੰ ਕਈ ਵਾਰ  IMMIGRATION ਮੰਤਰੀ ਬਦਲਣ ਦੀ ਜਰੂਰਤ ਨਾ ਪੈਂਦੀ।

ਅਸੀਂ ਇਸ ਸ਼ਕਾਇਤਾਂ ਦੇ ਦੇ ਜਵਾਬ ਲਈ  MP ਹਲਣ ਦਾ ਇਹ ਵੀ  ਕਥਿਤ  ਆਰੋਪ ਹੈ ਕਿ  ਇਮੀਗ੍ਰੇਸ਼ਨ ਤੱਕ ਪਹੁੰਚ ਕੀਤੀ ,  MP ਹਲਣ ਦਾ ਇਹ ਵੀ  ਕਥਿਤ ਆਰੋਪ ਹੈ ਕਿ  ਇਮੀਗ੍ਰੇਸ਼ਨ ਮੰਤਰੀ ਸੇਆਨ ਫਰੇਜ਼ਰ ਦੇ ਕੁਝ ਰੁਝੇਵਿਆਂ ਕਾਰਨ ਇੰਟਰਵਿਊ ਦਾ ਸਮਾਂ ਨਹੀਂ ਮਿਲਿਆ ਪਰ ਵਿਭਾਗ ਦੇ ਲਿਖਤੀ ਜਾਵਬ ਵਿੱਚ ਕਿਹਾ ਹੈ ਕਿ

ਕੋਵਿਡ ਦੇ ਕਾਰਨ ਦੇਰੀ ਹੋ ਰਹੀ ਹੈ ,ਸਟੇਟਸ  ਖ਼ਤਮ ਤੋਂ ਪਹਿਲਾਂ ਕਾਮੇ  ਐਕਸਟੈਂਸ਼ਨ ਲਈ ਅਰਜ਼ੀ ਦੇ ਸਕਦੇ ਹਨ  ਉਹਨਾ ਦਾ  ਸਟੇਸ ਬਰਕਰਾਰ ਰੱਖਿਆ ਜਾਵੇਂਗਾ ਅਤੇ APPLIED ਸਟੇਟਸ ਉਹ ਕੈਨੇਡਾ ਵਿੱਚ ਰਿਹਾ ਸਦਕੇ ਹਨ ਜਦ ਤੱਕ  PR ਅਰਜ਼ੀ ਦਾ ਨਤੀਜ਼ਾ ਨਹੀਂ ਆ ਜਾਂਦਾ , ਸਟੇਟਸ ਖ਼ਤਮ ਦੀ ਸੂਰਤ ਵਿੱਚ ਵੀ ਵਿਅਕਤੀ 90 ਤੱਕ ਕੈਨੇਡਾ ਵਿੱਚ ਰਹਿ ਸਕਦਾ ,ਪਰ ਉਸ ਬਾਅਦ ਉਸਨੂੰ ਕੈਨਡਾ  ਕੈਨੇਡਾ ਛੱਡ ਕੇ ਜਾਣਾ ਪਵੇਗਾ।  IRCC ਦਾ ਕਹਿਣਾ ਹੈ , ਅਪਲਾਈ ਸਟੇਟਸ  ਤੇ  ਸਰਕਾਰੀ ਸੇਵਾਵਾਂ ਦਾ ਲਾਭਾਂ ਲੈਣਾ ਚੁਣੌਤੀਪੂਰਨ ਕਿਉਕਿ  ਹੈੱਲਥ  ਅਤੇ ਲਾਇਸੈਂਸ ਦਾ ਕੰਮ ਸੂਬਾ ਸਰਕਾਰ ਦਾ ਹੈ। PR ਅਪਲਾਈ  ਕਰਕੇ ਕੈਨੇਡਾ ਛੱਡ  ਜਾਣ ਦੇ ਮੁੱਦੇ  IRCC ਦਾ ਕਹਿਣਾ ਸੀ PR ਦੀ ਅਰਜ਼ੀ ਵੇਲੇ ਕਿਸੇ ਵੀ ਅਸਲ ਦਸਤਾਵੇਜ਼ਾਂ ਦੀ IRCC ਵਿੱਚੋਂ  ਭੇਜਣ ਦੀ ਲੋੜ ਨਹੀਂ ਹੁੰਦੀ ਹੈ, ਤਾਂ ਕੈਨੇਡਾ ਚਡ ਜਾਇਆ ਜਾ ਸਕਦਾ ਹੈ।

   ਕਾਨੂੰਨ ਦੇ ਮਾਹਿਰ ਹਰਮਿੰਦਰ ਢਿੱਲੋਂ ਅਨੁਸਾਰ ਕੈਨਡਾ  ਨੇ ਪਰਵਾਸੀਆਂ ਦੀ  ਦੀ PR ਦੇਣ ਦੇ ਨੰਬਰ ਤਾਂ 5 ਗੁਣਾਂ ਤੱਕ ਵਧਾ ਲਏ ਪਰ ਸਟਾਫ ਦੀ ਕਮੀ ਵੀ ਬੈਕਲੋਗ  ਦਾ ਵੱਡਾ ਕਾਰਨ ਹੋ ਸਕਦਾ ਹੈ।

  ਹਰਮਿੰਦਰ ਢਿੱਲੋਂ ਦਾ ਇਹ ਵੀ ਕਹਿਣਾ ਹੈ ਕੈਨੇਡਾ ਦੀ ਅਬਾਦੀ ਦੀ ਉਮਰ `ਤੇ ਨਜ਼ਰ ਮਾਰੀਏ ਤਾਂ ਬਜ਼ੁਰਗਾਂ ਦੀ ਅਬਾਦੀ  ਆਉਣ ਵਾਲੇ ਸਾਲ ਵਿੱਚ ਕਈ ਗੁਣਾਂ ਵੱਧ ਜਾਵੇਗੀ ਇਸ ਤਰਾਂ ਹਾਲਤਾਂ ਵਿੱਚ ਜੇ ਕੇਅਰਗਿਵਰ  ਦੇ ਮਸਲੇ ਦਾ ਹੱਲ ਨਾ ਹੋਇਆ ਸਰਕਾਰ ਤੇ ਆਰਥਿਕ ਬੋਜ਼ ਵੀ ਬਣ ਸਕਦਾ ਏ ,

  ਪਰ ਬੈਕਲੋਗ ਦੇ ਇਸ ਵਰਤਾਰੇ ਵਿੱਚ ਕੇਅਰਗਿਵਰ  ਅਤੇ ਉਹਨਾਂ ਦਾ ਪਰਿਵਾਰ ਆਪਣੇ ਆਪ  ਨੂੰ ਮਤਰੇਈਆਂ  ਮਹਿਸੂਸ ਕਰ ਰਿਹਾ  ਹਨ।

LATEST

PUNJABI

STORIES

LATEST

PUNJABI STORIES

AIR INDIA SP PUNJABI
ਏਅਰ ਇੰਡੀਆ ਫਲਾਈਟ 182 ਦੇ ਵਿਸਰੇ...
Feds cancelled EV rebate,...
Hindi Writer's Guild celebrates...
SEE ALL PUNJABI CONTENT
  • PORTUGUESE ARABIC PORTUGUESE
  • ARABIC ITALIAN ARABIC ITALIAN
  • ENGLISH MANDARIN ENGLISH MANDARIN
  • MANDARIN FILIPINO MANDARIN FILIPINO

ABOUT


OMNI


TELEVISION


OMNI Television is Canada’s only multilingual and multicultural television broadcaster.

OMNI offers a wide range of locally produced and acquired programming in more than 40 languages, including news, current affairs and entertainment content in Arabic, Cantonese, Filipino, Italian, Mandarin, Portuguese, and Punjabi.

ABOUT US