South Asian ਨੌਜਵਾਨ Black Lives Matter ਅੰਦੋਲਨ ਵਿੱਚ ਆਪਣੀ ਅਵਾਜ਼ ਬੁਲੰਦ ਕਰ ਰਹੇ ਹਨ।
Fighting anti-black racism through art
This new current affairs series will focus on local issues from the unique perspective of the Punjabi community in the Greater Toronto Area. The series will also feature special guests in-studio to tackle hot topics, including provincial and municipal news, healthcare, business and the environment. OMNI Television viewers are invited to join the conversation by sharing their opinions, thoughts, and ideas with the hosts via social media.
South Asian ਨੌਜਵਾਨ Black Lives Matter ਅੰਦੋਲਨ ਵਿੱਚ ਆਪਣੀ ਅਵਾਜ਼ ਬੁਲੰਦ ਕਰ ਰਹੇ ਹਨ।
ਕਾਲੇ ਨਸਲਵਾਦ ਵਿਰੁੱਧ ਦੁਨੀਆ ਭਰ ਵਿੱਚ ਚਰਚਾਵਾਂ ਜਾਰੀ ਹਨ। ਅਸੀਂ ਵੀ ਸਥਾਨਕ ਅਤੇ ਫੈਡਰਲ ਰਾਜਨੀਤਿਕ ਨੇਤਾਵਾਂ ਤੱਕ ਪਹੰਚ ਕੀਤੀ ਇਹ ਜਾਨਣ ਲਈ ਕਿ ਓਨਾਂ ਦੇ ਇਸ ਮੁੱਦੇ ‘ਤੇ ਕੀ ਵਿਚਾਰ ਹਨ? ਉਹ ਕਿਵੇਂ ਪ੍ਰਣਾਲੀਗਤ ਜ਼ੁਲਮ ਨੂੰ ਸੰਬੋਧਿਤ ਕਰ ਰਹੇ ਹਨ,ਅਤੇ ਕਿਹੜਿਆਂ ਤਬਦੀਲੀਆਂ ਲਿਆਉਣ ਲਈ ਕੰਮ ਕਰ ਰਹੇ ਹਨ?
ਸਾਲ 1994 ਦੌਰਾਨ ਕੈਨੇਡਾ ਵਿਚ ਇਤਿਹਾਸ ਰਚਨ ਵਾਲੇ Harold Brathwaite ਦਾ ਇਸ ਐਤਵਾਰ ਨੂੰ colon cancer ਕਾਰਨ ਦੇਹਾਂਤ ਹੋ ਗਿਆ । ਉਹ ਕੈਨੇਡਾ ਵਿਚ ਪਹਿਲੇ ਸਿਆਹ Director of Education ਸਨ।
ਇਸ ਹਫਤੇ ਇੱਕ ਵਾਰ ਫਿਰ ਲੋੜਵੰਦ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸਹਾਇਤਾ ਲਈ ਇੱਕ ਹੋਰ ਸੰਸਥਾ Meal Exchange ਅੱਗੇ ਆਇਆ ਹੈ।
COVID-19 ਮਾਹਾਮਾਰੀ ਦੇ ਚੱਲਦਿਆਂ ਵੱਡੀ ਗਿਣਤੀ ਵਿਚ ਪਰਵਾਸੀ ਵਰਕਰ farms ਵਿਚ ਕੰਮ ਕਰਦੇ ਹਨ। ਕੁਝ ਰਿਪੋਰਟਾਂ ਅਨੁਸਾਰ ਇਨਾਂ ਵਰਕਰਜ਼ ਵਿਚੋਂ ਸੈਂਕੜੇ ਪੁਸ਼ਟੀ ਹੋ ਚੁੱਕੇ ਕੋਵਿਡ ਕੇਸ ਆਏ ਹਨ। ਵਰਕਰਾਂ ਦੀ ਧਿਰ ਦੇ advocates ਸਰਕਾਰ ਤੋਂ ਮੱਦਦ ਦੀ ਮੰਗ ਕਰ ਰਹੇ ਨੇ |
ਇਹ ਹਫਤਾ ਮੂਲਵਾਸੀਆਂ ਦੇ ਇਤਿਹਾਸ ਨੂੰ ਸਮਰਪਿਤ ਹੈ। ਮੂ਼ਲਵਾਸੀ ਕੌਣ ਹੁੰਦੇ ਹਨ, ਕੈਨੇਡਾ ਦੇ ਮੂਲਵਾਸੀਆਂ ਦੇ ਕੀ ਸੰਘਰਸ਼ ਹਨ ਅਤੇ ਸਾਨੂੰ ਇਨਾਂ ਬਾਰੇ ਜਾਣਕਾਰੀ ਹੋਣੀ ਕਿਉਂ ਜ਼ਰੂਰੀ ਹੈ।
ਮਿਲਿਟਰੀ ਦੀ ਰਿਪੋਰਟ ਆਉਣ ਤੋਂ ਬਾਦ ਵਿਸ਼ੇਸ਼ ਕਰਕੇ, ਔਨਟੇਰੀਓ ਅਤੇ Quebec ਦੇ ਬਜ਼ੁਰਗ ਨਿਵਾਸ ਕੇਂਦਰ ਚਰਚਾ ਦਾ ਇਕ ਵੱਡਾ ਵਿਸ਼ਾ ਬਣੇ ਹੋਏ ਹਨ। ਟੋਰਾਂਟੋ ਦੇ ਇਕ ਬੰਗਲਾਦੇਸ਼ੀ ਪਰਿਵਾਰ ਦਾ ਸ਼ਹਿਰ ਦੇ 6 long term care homes ਨਾਲ ਵਾਹ ਪਿਆ ਹੈ। ਅਤੇ ਇਸੇ ਨਾਲ ਜੁੜੇ ਤਜਰਬੇ ਉਨਾਂ ਨੇ ਔਮਨੀ ਨਾਲ ਸਾਂਝੇ ਕੀਤੇ।
ਪਕਿਸਤਾਨ ਦੀ ਵਪਾਰਕ ਰਾਜਧਾਨੀ ਵੱਜੋਂ ਜਾਣੇ ਜਾਂਦੇ ਸ਼ਹਿਰ ਕਰਚੀ ਵਿੱਚ ਇੱਕ ਯਾਤਰੀ ਹਵਾਈ ਜਹਾਜ਼ ਦੁਰਘਟਨਾ ਗ੍ਰਸਤ ਹੋ ਗਿਆ। ਮਿਲਿ ਜਾਣਕਾਰੀ ਅਨੁਸਾਰ ਹਾਲੇ ਤੱਕ 76 ਯਾਤਰਿਆਂ ਦਿਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਸੂਬੇ ਵਿੱਚ ਵੱਸਦੀ Pakistani community ਨੂੰ ਵੀ ਇਸ ਹਾਦਸੇ ਨੇ ਝਿੰਜੋੜ ਕੇ ਰੱਖ ਦਿੱਤਾ ਹੈ।
COVID-19 ਦੇ ਇਨਾਂ ਮੁਸ਼ਕਿਲ ਸਮਿਆਂ ਵਿਚ ਇੰਟਰਨੈਟ ਤੇ ਦੁਨੀਆਂ ਭਰ ਵਿਚੋਂ ਆ ਰਹੇ ਸਦਭਾਵਨਾਂ ਦੇ ਸੁਨੇਹੇ ਸਭ ਨੂੰ ਚੰਗਾ ਮਹਿਸੂਸ ਕਰਾਉਣ ਅਤੇ ਮੁਸਕੁਰਾਹਟਾਂ ਫੈਲਾਉਣ ਦਾ ਕੰਮ ਕਰਦੇ ਹਨ |
COVID-19 ਕਰਕੇ ਭਾਰਤ ਵਿੱਚ lockdown ਕਾਰਣ ਆਧੁਨਿਕ ਭਾਰਤ ਇੱਕ ਚਿੰਤਾਜਨਕ ਮਾਨਵਤਾ ਵਾਦੀ ਮੁਸ਼ਕਿਲ ਦਾ ਸਾਹਮਣਾ ਕਰ ਰਿਹਾ ਹੈ | ਪ੍ਰਵਾਸੀ ਮਜ਼ਦੂਰਾਂ ਦਾ ਮਦਦ ਕਰਨ ਲਈ ਵਕੀਲ ਅਤੇ community ਆਗੂ Harminder Dhillon ਅੱਗੇ ਆਏ ਹਨ ਅਤੇ ਓਹ ਭਾਰਤ ਵਿੱਚ ਵੱਸਦੇ ਪ੍ਰਵਾਸੀ ਮਜ਼ਦੂਰਾਂ ਲਈ ਫੰਡ ਇਕੱਠਾ ਕਰ ਰਹੇ ਹਨ
ਆਉਂਦੇ ਵੀਕਐਂਡ ਈਦ ਹੈ ਅਤੇ ਇਸਨੂੰ ਲੈ ਕੇ ਬੱਚਿਆਂ ਵਿਚ ਹਮੇਸ਼ਾ ਭਾਰੀ ਉਤਸ਼ਾਹ ਹੁੰਦਾ ਹੈ। COVID-19 ਦੌਰਾਂਨ ਬੱਚਿਆਂ ਲਈ ਵੀ ਈਦ ਦਾ ਚੇਹਰਾ ਮੋਹਰਾ ਇਸ ਸਾਲ ਵੱਖਰਾ ਹੋਵੇਗਾ ਅਤੇ ਵੱਡਿਆਂ ਲਈ ਵੀ ਇਸ ਸਾਲ ਦੀ ਈਦ ਵੱਖਰੀ ਹੋ ਨਿਬੜੇਗੀ |
Ontario ਵਿੱਚ COVID-19 ਦੇ 413 ਨਵੇਂ ਕੇਸ ਦਰਜ ਕੀਤੇ ਗਏ ਹਨ ਅਤੇ 31 ਵਿਅਕਤਿਆਂ ਦੀ ਕੋਵਿਡ ਨਾਲ ਸੰਬੰਧਿਤ ਮੌਤ ਵੀ ਹੋ ਗਈ ਹੈ। ਅੱਜ ਸੂਬੇ ਨੇ ਇਸ ਵਿਸ਼ਾਣੂ ਨਾਲ ਲੜਨ ਲਈ ਨਵੇਂ research projects ਦਾ ਐਲਾਨ ਵੀ ਕੀਤਾ।
Peel Police ਨੂੰ Brampton ਦੇ ਵਸਨੀਕ ਅੰਤਰਰਾਸ਼ਟਰੀ ਵਿਦਿਆਰਥੀ ਸਤਿੰਦਰਵੀਰ ਗਿੱਲ ਦੀ ਤਲਾਸ਼ ਹੈ। ਲੁਧਿਆਣਾ ਦੇ ਗੌਂਸਗੜ ਪਿੰਡ ਨਾਲ ਸੰਬੰਧੀਤ ਸਤਿੰਦਰਵੀਰ ਨੂੰ ਆਖਰੀ ਵਾਰ 14 May ਨੂੰ Brampton ਦੇ Mountainberry Road ਇਲਾਕੇ ਵਿਚ ਵੇਖਿਆ ਗਿਆ ਸੀ |
ਰਮਦਾਨ ਮੌਕੇ ਇਕੱਠੇ ਹੋਣ ਦੇ ਨਵੇਂ ਤਰੀਕੇ ਅਪਣਾਏ ਗਏ। ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਨਾ ਕਰਦਿਆਂ ਇਫਤਾਰ ਨੂੰ ਘਰੋਂ ਘਰੀਂ ਲਿਜਾਓਣ ਵਿੱਚ ਤਕਨੀਕੀਕਰਣ ਦਾ ਸਹਾਰਾ ਲਿਆ ਗਿਆ।
Scarborough Business Association ਨੇ ਲੋਕਲ restaurants ਨਾਲ ਮਿਲ ਕੇ ਇੱਕ ਪਹਿਲਕਦਮੀ ਦੀ ਸ਼ੁਰਆਤ ਕੀਤੀ ਹੈ। ਜਿਸ ਦੇ ਅੰਤਰਗਤ ਇਹ ਸਬ ਮਿਲ ਕੇ ਗਰਮਾ ਗਰਮ ਖਾਣੇ ਦੇ ਡਿੱਬੇ Scarborough General Hospital ਦੇ frontline ਕਾਮਿਆਂ ਅਤੇ ਸਿਹਤ ਸੰਭਾਲ ਕਰਮਚਾਰਿਆਂ ਤੱਕ ਪਹਿੰਚਾਓਣਗੇ।
ਅੱਜ ਅਤੇ ਐਤਵਾਰ ਰਾਤ 11:30 ਵਜੇ OMNI2 ਤੇ ਅਸੀਂ ਤੁਹਾਡੇ ਲਈ ਲੈ ਕੇ ਆਵਾਂਗੇ Eid Special Show ਵੇਖਣਾ ਨਾ ਭੁੱਲਨਾ |
Ontario Khalsa Aid ਸੰਸਥਾ ਵੱਲੋਂ ਮਹਾਂਮਾਰੀ ਦੌਰਾਨ ਲੋਕਾਂ ਦੀ ਸੇਵਾ ਕਰ ਰਹੇ ਸਿਹਤ ਕਰਮਚਾਰੀਆਂ ਨੂੰ ਭੋਜਨ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਸੂਬਾ ਸਰਕਾਰ ਵਲੋਂ Peel Region ਦੀ ਇਕ ਨਵੀ ਪਹਿਲਕਦਮੀ Community Safety Well-being program ਲਈ ਨਿਵੇਸ਼ ਕੀਤਾ ਜਾ ਰਿਹਾ ਹੈ।