ਅੱਜ ਦੀ Peel Police board meeting ਵਿਚ police body cameras ਦਾ ਵਰਤੋਂ ਪਾਸ ਕਰ ਦਿੱਤਾ ਗਿਆ ਹੈ| ਇਸ ਬਾਰੇ ਅਸੀਂ Peel Police Board Chair, Ron Chatha ਨਾਲ ਗੱਲਬਾਤ ਕੀਤੀ |
Peel Police board approves body cameras
This new current affairs series will focus on local issues from the unique perspective of the Punjabi community in the Greater Toronto Area. The series will also feature special guests in-studio to tackle hot topics, including provincial and municipal news, healthcare, business and the environment. OMNI Television viewers are invited to join the conversation by sharing their opinions, thoughts, and ideas with the hosts via social media.
ਅੱਜ ਦੀ Peel Police board meeting ਵਿਚ police body cameras ਦਾ ਵਰਤੋਂ ਪਾਸ ਕਰ ਦਿੱਤਾ ਗਿਆ ਹੈ| ਇਸ ਬਾਰੇ ਅਸੀਂ Peel Police Board Chair, Ron Chatha ਨਾਲ ਗੱਲਬਾਤ ਕੀਤੀ |
ਅਸੀਂ ਕੈਨੇਡਾ ਦੇ ਵਿਭਿੰਨਤਾ ਅਤੇ ਸ਼ਮੂਲੀਅਤ ਦੇ ਮੰਤਰੀ ਬਰਦੀਸ਼ ਝੱਗੜ ਨਾਲ ਗੱਲ੍ਹ ਬਾਤ ਕੀਤੀ ਅਤੇ ਉਨ੍ਹਾਂ ਤੋਂ ਜਾਨਣਾ ਚਾਹਿਆ ਕਿ ਓਨਾਂ ਦੀ ਸਰਕਾਰ ਨਸਲੀ ਵਿਤਕਰੇ ਵਿਰੁੱਧ ਕਿਹੜੇ ਕਦਮ ਚੁੱਕ ਰਹੀ ਹੈ ਤਾਂ ਜੋ ਅਸੀਂ ਇੱਕ ਬਿਹਤਰ ਬਹੁ-ਸਭਿਆਚਾਰਕ ਸਮਾਜ ਬਣ ਸਕਿਏ।
Tiger Jeet Singh ਕਈ ਸਾਲਾਂ ਤੋਂ Canadian community ਵਿੱਚ ਅਹਿਮ ਯੋਗਦਾਨ ਰਿਹਾ ਹੈ। ਜਾਣਦੇ ਹਾਂ ਓਨਾਂ ਨੂੰ ਕੁਝ ਵਿਸਤਾਰ ਵਿੱਚ Asis Sethi ਦੇ ਨਾਲ |
Peel School Board ਦੇ Supervisor Bruce Rodrigues ਨੇ Jaspal Gill ਨੂੰ ਅਸਥਾਈ ਅੰਤਰਿਮ ਸਿੱਖਿਆ ਨਿਰਦੇਸ਼ਕ ਨਿਯੁਕਤ ਕੀਤਾ ਹੈ।
Brampton ਵਿੱਚ ਇੱਕ ਗਮਗ਼ੀਨ ਦਿਨ ਸੀ ਜਦ ਅੱਜ ਇੱਕ ਮਾਂ ਅਤੇ ਉਸ ਦੀਆਂ 1, 4 ਅਤੇ 6 ਸਾਲਾਂ ਤਿੰਨੇ ਬੇਟੀਆਂ ਦਿਆਂ ਅੰਤਿਮ ਰਸਮਾਂ ਕੀਤੀਆਂ ਗਇਆਂ। ਓਹ ਪਿਛਲੇ ਹਫਤੇ ਇੱਕ ਕਾਰ ਹਾਦਸੇ ਵਿੱਚ ਮਾਰੇ ਗਏ ਸਨ। ਅੱਜ community ਦੇ ਦਰਜਨਾਂ ਲੋਕ ਚਰਚ ਦੇ ਬਾਹਰ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਇਕੱਠੇ ਹੋਏ।
COVID-19 ਕਾਰਨ ਸੂਬੇ ਦੀ ਖੇਤੀਬਾੜੀ ਤੇ ਕੀ ਪ੍ਰਭਾਵ ਪਏ ਹਨ। ਫਸਲਾਂ ਦੀ ਚੋਣ ਕਿਸ ਤਰਾਂ ਪ੍ਰਭਾਵਿਤ ਹੋਈ ਹੈ। ਇਸ ਸੰਬੰਧ ਵਿਚ ਕੁੱਲ ਮਿਲਾਕੇ ਕਿਸਾਨੀ ਕਿਸ ਤਰਾਂ ਦੀਆਂ ਚੁਨੌਤੀਆਂ ਨਾਲ ਜੂਝ ਰਹੀ ਹੈ। ਪੇਸ਼ ਹੈ ਲਵੀਨ ਗਿੱਲ ਦੀ ਇਹ ਵਿਸ਼ੇਸ਼ ਰਿਪੋਰਟ |
ਕੱਲ੍ਹ Brampton ਵਿੱਚ ਹੋਏ ਭਿਆਨਕ ਸੜਕ ਹਾਦਸੇ ਵਿੱਚ ਜਿਹੜੀ ਔਰਤ ਦੀ ਓਸਦਿਆਂ ਬੱਚਿਆਂ ਨਾਲ ਮੌਤ ਹੋ ਗਈ ਓਹ Durham ਖੇਤਰ ਵਿੱਚ ਇੱਕ ਅਧਿਆਪਿਕਾ ਸੀ।
19 ਜੂਨ ਨੂੰ ਹੀ black ਗੁਲਾਮਾਂ ਨੂੰ ਅਧਿਕਾਰਤ ਤੌਰ ‘ਤੇ ਆਜ਼ਾਦ ਕੀਤਾ ਗਿਆ ਸੀ। ਇਸ ਮੌਕੇ, ਲੋਕਾਂ ਨੇ ਦੇਸ਼ ਭਰ ਵਿੱਚ ਅਮਨ ਅਤੇ ਸ਼ਾਤੀਮਯ ਪ੍ਰਦਰਸ਼ਨ ਕੀਤਾ ਜੋ ਕਿ ਕਾਲੇ ਨਸਲਵਾਦ ਲਹਿਰ ਨੂੰ ਜਾਰੀ ਰੱਖਣ ਦਾ ਹਿੱਸਾ ਸੀ |
ਪੁਲਿਸ ਵੱਲੋਂ ਮਿਲਿ ਜਾਣਕਾਰੀ ਅਨੁਸਾਰ ਦੇਸ਼ ਭਰ ਵਿੱਚੋਂ 16 ਵਿਅਕਤੀ 218 charges ਵੱਖ ਵੱਖ ਦਾ ਸਾਹਮਣਾ ਕਰ ਰਹੇ ਹਨ। ਅਤੇ– ਲੱਖਾਂ ਬੈਨ ਕੀਤੀਆਂ ਹੋਇਆਂ ਸਿਗਰਟਾਂ ਜ਼ਬਤ ਕੀਤੀਆਂ ਗਈਆਂ ਹਨ।
ਅੱਜ ਪੀਲ ਖੇਤਰ ਦੀ ਮੋਬਾਈਲ ਟੈਸਟਿੰਗ ਯੂਨਿਟ Meadowvale Community ਵਿੱਚ ਲਗਾਈ ਗਈ ਹੈ।
ਇਸ ਹਫਤੇ ਅਸੀਂ ਗੱਲ ਕੀਤੀ ਅਹਿਮਦੀਆ ਮੁਸਲਿਮ ਜਮਾਤ ਤੋਂ ਮੁਹੰਮਦ ਅਫਜ਼ਲ ਮਿਰਜ਼ਾ ਨਾਲ। Baitul Islam ਮਸਜਿਦ ਦੇ ਅਫਜ਼ਲ ਮਿਰਜ਼ਾ ਨੇ ਸਾਨੂੰ ਦੱਸਿਆ ਕਿ ਉਹ ਆਪਣੀ community ਨੂੰ ਇਸ ਮੁੱਦੇ ਪ੍ਰਤਿ ਕਿਸ ਤਰ੍ਹਾਂ ਜਾਗਰੁਕ ਕਰ ਰਹੇ ਨੇ।
Yoga ਅਤੇ International Yoga Day ਬਾਰੇ ਇੱਕ ਯੋਗੀ ਨਾਲ ਇੱਕ ਵਿਸ਼ੇਸ਼ ਗੱਲਬਾਤ |
ਅੱਜ ਦੁਪਹਿਰ ਬਰੈਂਪਟਨ ਵਿੱਚ ਇਕ ਭਿਆਨਕ ਬਹੁ-ਵਾਹਨ ਹਾਦਸੇ ਵਿੱਚ ਇੱਕ ਔਰਤ ਤੇ ਉਸਦੀਆਂ 3 ਬੇਟੀਆਂ ਦੀ ਮੌਤ ਹੋ ਗਈ। ਦੁਰਘਟਨਾ Torbram Road ਅਤੇ Countryside Drive ‘ਤੇ ਵਾਪਰੀ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |
ਸਥਾਨਕ community ਕਾਰਕੁਨਾਂ, ਵਸਨੀਕਾਂ, ਵਿਦਿਆਰਥਿਆਂ ਅਤੇ ਅਧਿਆਪਕਾਂ ਨੇ ਮਿਲ ਕੇ ਕੱਲ੍ਹ ਸ਼ਾਮ ਬਰੈਂਪਟਨ ਵਿੱਚ “march for Justice” ਪਹਿਲਕਦਮੀ ਵਿੱਚ ਭਾਗ ਲਿਆ। ਉਨਾਂ Brampton Courthouse ਤੋਂ Peel District School Board ਦੇ ਮੁੱਖ ਦਫਤਰ ਤੱਕ ਮਾਰਚ ਕੀਤਾ।
ਪਾਣੀ ਦੇ ਮਹੱਤਵ ਨੂੰ ਦਰਸ਼ਾਉਂਦੀ ਅਤੇ ਪਾਣੀ ਦੀ ਅਧਿਆਤਮਕਤਾ ਨਾਲ ਸਾਂਝ ਨੂੰ ਮਨੁੱਖਤਾ ਨਾਲ ਦੁਬਾਰਾ ਜੋੜਨ ਦੇ ਮਕਸਦ ਨਾਲ- ਟੋਰਾਂਟੋਂ ਦੀ ਇਕ ਕੇਨੇਡੀਅਨ ਪੰਜਾਬੀ environmentalist ਵਲੋਂ University of Toronto ਦੇ ਸਹਿਯੋਗ ਨਾਲ “Water Be Dammed” ਨਾਮ ਦੀ ਇਕ ਫਿਲਮ ਬਣਾਈ ਗਈ ਹੈ |
ਭਾਰਤ ਵਾਪਸ ਜਾਣ ਦੀਆਂ ਉਡਾਣਾਂ ਦਾ ਤੀਸਰਾ ਪੜਾਅ ਅੱਜ ਸ਼ੁਰੂ ਹੋਇਆ ਹੈ। ਜਿਨਾਂ ਰਾਹੀਂ ਭਾਰਤੀ ਨਾਗਰਿਕ ਅਤੇ OCI card holders ਵਾਪਿਸ ਦੇਸ਼ ਜਾ ਸਕਣਗੇ। ਇਨਾਂ ਉੜਾਨਾਂ ਨੂੰ ਬੁੱਕ ਕਰਨ ਬਾਰੇ ਅੱਜ ਟੋਰਾਂਟੋ ਵਿਚ ਭਾਰਤੀ counsulate ਨੇ ਹੋਰ ਜਾਣਕਾਰੀ ਸਾਂਝੀ ਕੀਤੀ |
Peel Police ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇੱਕ 54 ਸਾਲਾ Brampton ਵਸਨੀਕ ਅਤੇ private ਸਕੂਲ ਦੇ ਪ੍ਰਿੰਸੀਪਲ ਸੰਜੀਵ ਧਵਨ ‘ਤੇ ਜਿਨਸੀ ਹਮਲਾ ਅਤੇ ਜਿਨਸੀ ਸ਼ੋਸ਼ਣ ਕਰਨ ਦੇ charges ਲਗਾਏ ਹਨ। ਓਨਾਂ ਮੁਤਾਬਿਕ ਇੱਕ 16 ਸਾਲਾ ਵਿਦਿਆਰਥੀ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਮਾਮਲੇ ਵਿੱਚ ਜਾਂਚ ਚੱਲ੍ਹ ਰਹੀ ਹੈ।
ਪੀਲ ਖੇਤਰ ਦੀ ਦੂਜੀ ਮੋਬਾਈਲ COVID-19 ਪੋਪ-ਅਪ ਟੈਸਟਿੰਗ ਸਾਈਟ ਅੱਜ ਮਿਸੀਸਾਗਾ ਦੇ ਮਾਲਟਨ ਭਾਈਚਾਰੇ ਸੈਂਟਰ ਵਿੱਖੇ ਲਗਾਈ ਗਈ।