ਬੀ ਸੀ ਦੇ ਪ੍ਰੀਮੀਅਰ ਡੇਵਿਡ ਈਬੀ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਵੱਲੋਂ , ਸਰੀ ਪੁਲਿਸ ਟਰਾਂਜ਼ੀਸ਼ਨ ਦੇ ਸੰਬੰਧ ਵਿਚ , ਮੇਅਰ ਬਰੇਂਡਾ ਲਾਕ ਵੱਲੋਂ ਭੇਜੀਆਂ ਗਈਆਂ ਚਿੱਠੀਆਂ ਅਤੇ ਸਵਾਲਾਂ ਤੇ ਗ਼ੌਰ ਕੀਤਾ ਜਾ ਰਿਹਾ ਹੈ । ਸਰੀ ਸਿਟੀ ਸਟਾਫ਼ ਕੌਂਸਲ ਦੀ ਤਾਜ਼ਾ ਰਿਪੋਰਟ ਮੁਤਾਬਿਕ, ਸਿਰੀ ਵਿਚ ਪੁਲਿਸ ਟਰਾਂਜ਼ੀਸ਼ਨ ਸੂਬੇ ਵੱਲੋਂ ਇਕ ਵਿਆਪਕ ਫ਼ਰੇਮ ਵਰਕ ਪ੍ਰਦਾਨ ਕੀਤੇ ਜਾਣ ਤੇ ਨਿਰਭਰ ਕਰਦੀ ਹੈ , ਮੇਅਰ ਬਰਿੰਡਾ ਲਾਕ ਦਾ ਕਹਿਣਾ ਹੈ ਕਿ ਉਸ ਫ਼ਰੇਮ ਵਰਕ ਤੋਂ ਬਿਨਾਂ, ਸੂਬਾਈ ਫ਼ੈਸਲੇ ਤੇ ਹਾਂ ਨਹੀਂ ਕੀਤੀ ਜਾ ਸਕਦੀ ..