1. Skip to navigation
  2. Skip to content
  3. Skip to sidebar


ਵੱਖ ਵੱਖ ਪੋਜ਼ੀਸ਼ਨਾਂ ਦਾ ਰੋਲ

ਹਾਕੀ ਦੀ ਖੇਡ ਵਿੱਚ ਖਿਡਾਰੀਆਂ ਦੀਆਂ ਤਿੰਨ ਪੋਜ਼ੀਸ਼ਨਾਂ ਹੁੰਦੀਆਂ ਹਨ: ਤਿੰਨ ਫਾਰਵਰਡ- ਜਿਹਨਾਂ ਵਿੱਚ ਇੱਕ ਸੈਂਟਰ ਅਤੇ ਦੋ ਲੈਫਟ ਅਤੇ ਰਾਈਟ ਫਾਰਵਰਡ ਹੁੰਦੇ ਹਨ- ਦੋ ਰੱਖਿਆ ਪੰਗਤੀ ਦੇ ਖਿਡਾਰੀ ਅਤੇ ਇੱਕ ਗੋਲਕੀਪਰ।

ਸੈਂਟਰ ਫਾਰਵਰਡ ਦੇ ਜ਼ਿੰਮੇ ਫੇਸਔਫ ਕਰਨੀ ਅਤੇ ਰਿੰਕ ਦੇ ਦੋਹਾਂ ਪਾਸਿਆਂ ਤੇ ਆਈਸ ਫੀਲਡ ਦੇ ਵਿਚਕਾਰਲੇ ਹਿੱਸੇ ਨੂੰ ਸੰਭਾਲਣਾ ਹੁੰਦਾ ਹੈ। ਉਸਨੂੰ ਹੋਰ ਖਿਡਾਰੀਆਂ ਨਾਲੋਂ ਆਮ ਤੌਰ ਤੇ ਵਧੇਰੇ ਦੂਰੀ ਤੱਕ ਸਕੇਟ ਕਰਨਾ ਪੈਂਦਾ ਹੈ ਕਿਉਂਕਿ ਉਹ ਹਮਲਾਵਰ ਅਤੇ ਰੱਖਿਆਤਮਕ, ਦੋਹਾਂ ਜ਼ੋਨਾਂ ਵਿੱਚ, ਧੁਰ ਅੰਦਰ ਜਾ ਕੇ ਖੇਡਦਾ ਹੈ।

ਸੈਂਟਰ ਫਾਰਵਰਡ ਦੇ ਖੱਬੇ ਅਤੇ ਸੱਜੇ ਪਾਸੇ ਦੋ ਵਿੰਗ ਖਿਡਾਰੀ ਹੁੰਦੇ ਹਨ, ਜਿਹੜੇ ਆਮ ਤੌਰ ਤੇ ਆਪੋ ਆਪਣੇ ਪਾਸੇ, ਰਿੰਕ ਦੇ ਕਿਨਾਰਿਆਂ ਤੇ ਖੇਡਦੇ ਹਨ। ਟੀਮ ਗੋਲ ਕਰਨ ਲਈ ਮੁੱਖ ਤੌਰ ਤੇ ਉਹਨਾਂ ਤੇ ਨਿਰਭਰ ਕਰਦੀ ਹੈ।

ਰੱਖਿਆ ਪੰਗਤੀ ਦੇ ਖਿਡਾਰੀ, ਫਾਰਵਰਡਾਂ ਦੇ ਪਿੱਛੇ ਹੁੰਦੇ ਹਨ ਅਤੇ ਉਹਨਾਂ ਦੇ ਜ਼ਿੰਮੇ, ਵਿਰੋਧੀ ਟੀਮ ਦੇ ਫਾਰਵਰਡਾਂ ਨੂੰ ਰੋਕਣਾ ਹੁੰਦਾ ਹੈ। ਉਹ ਆਪਣੇ ਵਾਲੇ ਪਾਸੇ ਨੈੱਟ ਦੇ ਅੱਗਿਓਂ ਥਾਂ ਖਾਲੀ ਕਰਦੇ ਹਨ ਅਤੇ ਕੋਨਿਆਂ ਵਿੱਚ ਥਾਂ ਨੂੰ ਕਵਰ ਕਰਨ ਦੇ ਨਾਲ ਨਾਲ, ਆਪਣੇ ਜ਼ੋਨ ਵਿੱਚੋਂ ਪੱਕ ਬਾਹਰ ਕਰ ਦਿੰਦੇ ਹਨ: ਵਿਰੋਧੀ ਟੀਮ ਦੇ ਫੀਲਡ ਵਿੱਚ ਉਹ ਆਮ ਤੌਰ ਤੇ ਬਲੂ-ਲਾਈਨ ਨੇ ਬਿਲਕੁਲ ਅੰਦਰ ਖੜੇ ਹੁੰਦੇ ਹਨ।

ਗੋਲਕੀਪਰ ਦਾ ਕੰਮ, ਪੱਕ ਨੂੰ ਨੈੱਟ ਦੇ ਅੰਦਰ ਜਾਣ ਤੋਂ ਰੋਕਣਾ ਹੁੰਦਾ ਹੈ। ਉਹ ਸਾਰੀ ਖੇਡ ਦੌਰਾਨ, ਆਪਣੀ ਹੱਦ ਦੇ ਅੰਦਰ ਰਹਿੰਦਾ ਹੈ ਅਤੇ ਉਸਨੇ ਫਾਰਵਰਡ ਅਤੇ ਰੱਖਿਆ ਪੰਗਤੀ ਦੇ ਖਿਡਾਰੀਆਂ ਨਾਲੋਂ ਅਲੱਗ ਕਿਸਮ ਦੀ ਵਰਦੀ ਅਤੇ ਹੋਰ ਸਾਜ਼ੋ ਸਮਾਨ ਪਾਇਆ ਹੁੰਦਾ ਹੈ ਤਾਂ ਜੋ ਉਹ ਪੱਕ ਨੂੰ ਵਧੇਰੇ ਚੰਗੀ ਤਰਾਂ ਰੋਕਣ ਵਿੱਚ ਕਾਮਯਾਬ ਹੋ ਸਕੇ।