1. Skip to navigation
  2. Skip to content
  3. Skip to sidebar


ਹਾਕੀ ਪੈਨਲਟੀਆਂ

ਐਨ ਐਚ ਐਲ ਗੇਮਾਂ ਕਰਵਾਉਣ ਲਈ ਚਾਰ ਆਫੀਸ਼ਅਲ ਹੁੰਦੇ ਹਨ। ਜਦੋਂ ਵੀ ਕੋਈ ਖਿਡਾਰੀ ਨਿਯਮਾਂ ਦਾ ਉਲੰਘਣ ਕਰਦਾ ਹੈ ਤਾਂ ਉਸਨੂੰ ਰੈਫਰੀ ਵਲੋਂ ਪੈਨਲਟੀ ਦਿੱਤੀ ਜਾਂਦੀ ਹੈ।

ਬੌਡੀ ਫਾਉਲ ਜਿਵੇਂ ਪਿੱਛੋਂ ਧੱਕਾ ਮਾਰਨ, ਕੁਹਣੀ ਮਾਰਨ ਅਤੇ ਹੱਥੋ ਪਾਈ ਕਰਨ ਤੇ ਖਿਡਾਰੀ ਨੂੰ ਪੈਨਲਟੀ ਦਿੱਤੀ ਜਾਂਦੀ ਹੈ।

ਸਟਿਕ ਫਾਉਲਾਂ ਵਿੱਚ ਵਿੱਚ ਸਲੇਸ਼ਿੰਗ, ਸਪੀਅਰਿੰਗ, ਹੂਕਿੰਗ, ਟਰਿਪਿੰਗ, ਕਰਾਸ ਚੈਕਿੰਗ ਅਤੇ ਹਾਈ ਸਟਿਕ ਸ਼ਾਮਲ ਹਨ।

ਗੇਮ ਨੂੰ ਜਾਣ ਬੁਝ ਕੇ ਰੋਕਣ, ਆਈਸ ਤੇ ਪੰਜ ਤੋਂ ਜਿਆਦਾ ਕਿਡਾਰੀ ਹੋਣ ਅਤੇ ਅਨਸਪੋਰਟਸਮੈਨ ਵਰਤਾਓ ਕਾਰਨ ਵੀ ਪੈਨਲਟੀਆਂ ਦਿੱਤੀਆਂ ਜਾਂਦੀਆਂ ਹਨ।

ਜੇਕਰ ਕਸੂਰਵਾਰ ਪਾਏ ਗਏ ਖਿਡਾਰੀ ਦੀ ਟੀਮ ਕੋਲ ਪੱਕ ਹੋਵੇ ਤਾਂ ਰੈਫਰੀ ਤੁਰੰਤ ਵਿਸਲ ਵਜਾ ਕੇ ਖੇਡ ਰੋਕ ਦਿੰਦਾ ਹੈ ਅਤੇ ਪੈਨਲਿਟੀ ਸ਼ੁਰੂ ਹੋ ਜਾਂਦੀ ਹੈ।

ਜੇ ਕਸੂਰਵਾਰ ਖਿਡਾਰੀ ਦੀ ਟੀਮ ਕੋਲ ਪੱਕ ਨਹੀਂ ਆਉਦਾ ਤਾਂ ਰੈਫਰੀ ਪੈਨਲਿਟੀ ਵਿੱਚ ਦੇਰੀ ਦਾ ਇਸ਼ਾਰਾ ਬਾਂਹ ਖੜੀ ਕਰਕੇ ਕਰਦਾ ਹੈ।

ਸਟੈਂਡਰਡ ਪੈਨਲਟੀ ਦੋ ਮਿੰਟਾਂ ਦੀ ਹੁੰਦੀ ਹੈ ਅਤੇ ਖਿਡਾਰੀ ਨੂੰ ਇਹ ਪੈਨਲਿਟੀ ਬੌਕਸ ਵਿੱਚ ਬੈਠਕੇ ਪੂਰੀ ਕਰਨੀ ਪੈਂਦੀ ਹੈ।

ਪੈਨਲਿਟੀ ਦੇ ਚਲਦਿਆਂ ਵਿਰੋਧੀ ਟੀਮ ਨੂੰ ਇੱਕ ਵੱਧ ਖਿਡਾਰੀ ਦਾ ਫਾਇਦਾ ਹੁੰਦਾ ਹੈ, ਜਿਸ ਨੂੰ ਪਾਵਰ ਪਲੇ ਕਿਹਾ ਜਾਂਦਾ ਹੈ। ਪਾਵਰ ਪਲੇ ਪੈਨਲਟੀ ਖਤਮ ਹੋਣ ਤੱਕ ਜਾਰੀ ਰਹਿੰਦਾ ਹੈ। ਮਾਈਨਰ ਪੈਨਲਟੀਆਂ ਦੀਆਂ ਸੂਰਤ ਵਿੱਚ ਜੇ ਵਾਧੂ ਖਿਡਾਰੀ ਵਾਲੀ ਟੀਮ ਗੋਲ ਕਰ ਦਿੰਦੀ ਹੈ ਤਾਂ ਉਸੇ ਸਮੇਂ ਪਾਵਰ ਪਲੇ ਖਤਮ ਹੋ ਜਾਂਦਾ ਹੈ।

ਕਰੌਸ-ਚੈਕਿੰਗ
ਸਟਿੱਕ ਨੂੰ ਵਿਚਕਾਰੋਂ ਦੋਹਾਂ ਹੱਥਾਂ ਵਿੱਚ ਫੜ ਕੇ ਵਿਰੋਧੀ ਖਿਡਾਰੀ ਨੂੰ ਜ਼ਬਰਦਸਤੀ ਰੋਕਣਾ

ਐਲਬੋਇੰਗ
ਕੂਹਣੀ ਨੂੰ ਅੱਗੇ ਕੱਢ ਕੇ ਵਿਰੋਧੀ ਖਿਡਾਰੀ ਨੂੰ ਰੋਕਣਾ

ਹਾਈ-ਸਟਿਕਿੰਗ
ਸਟਿੱਕ ਨੂੰ ਵਿਰੋਧੀ ਧਿਰ ਦੇ ਖਿਡਾਰੀ ਦੇ ਮੋਢਿਆਂ ਤੋਂ ਉਪਰ ਮਾਰਨਾ

ਹੋਲਡਿੰਗ
ਬਾਹਾਂ ਦੀ ਵਰਤੋਂ ਕਰਕੇ ਵਿਰੋਧੀ ਖਿਡਾਰੀ ਨੂੰ ਰੋਕਣ ਦੀ ਕੋਸ਼ਿਸ਼

ਹੁਕਿੰਗ
ਸਟਿੱਕ ਦੇ ਬਲੇਡ ਨਾਲ ਵਿਰੋਧੀ ਖਿਡਾਰੀ ਨੂੰ ਰੋਕਣ ਦੀ ਕੋਸ਼ਿਸ਼

ਮਿਸਕੰਡਕਟ ਜਾਂ ਦੁਰਵਿਹਾਰ
ਖੇਡ ਦੀ ਭਾਵਨਾ ਦੀ ਜ਼ਿਆਦਾ ਉਲੰਘਣਾ ਲਈ ਆਮ ਤੌਰ ਤੇ 10 ਮਿੰਟ ਦੀ ਪੈਨਲਟੀ ਦਿੱਤੀ ਜਾਂਦੀ ਹੈ।

ਰਫਿੰਗ
ਵਿਰੋਧੀ ਖਿਡਾਰੀ ਦੇ ਸਿਰ ਤੇ ਮੁੱਕਾ ਮਾਰਨਾ, ਦਸਤਾਨੇ ਸਮੇਤ ਜਾਂ ਇਸਤੋਂ ਬਗੈਰ। ਜਾਂ ਇੱਕ ਛੋਟੀ ਝੜਪ ਜਿਸ ਲਈ ਕਿਸੇ ਵੀ ਖਿਡਾਰੀ ਨੂੰ ਮੇਜਰ ਪੈਨਲਟੀ ਨਹੀਂ ਦਿੱਤੀ ਜਾ ਸਕਦੀ।

ਸਲੈਸ਼ਿੰਗ
ਸਟਿੱਕ ਨੂੰ ਪੱਕ ਦੇ ਨਾਲ ਖੇਡਣ ਦੀ ਥਾਂ ਵਿਰੋਧੀ ਖਿਡਾਰੀ ਦੇ ਸਰੀਰ, ਸਟਿੱਕ ਜਾਂ ਹੱਥਾਂ ਤੇ ਜ਼ੋਰ ਨਾਲ ਮਾਰਨਾ।

ਟਰਿਪਿੰਗ
ਸਟਿਕ, ਗੋਡੇ, ਪੈਰ, ਬਾਂਹ, ਹੱਥ ਜਾਂ ਕੂਹਣੀ ਨਾਲ ਵਿਰੋਧੀ ਖਿਡਾਰੀ ਨੂੰ ਠੇਡਾ ਮਾਰਨਾ ਜਾਂ ਹੇਠਾਂ ਡੇਗਣਾ।

ਚਾਰਜਿੰਗ
ਜਦੋਂ ਕੋਈ ਖਿਡਾਰੀ ਛਾਲ ਮਾਰ ਕੇ ਵਿਰੋਧੀ ਖਿਡਾਰੀ ਵਿੱਚ ਜਾ ਵੱਜੇ ਜਾਂ ਸਕੇਟ ਕਰਦਾ ਹੋਇਆ ਦੂਰ ਜਾ ਕੇ ਉਸਨੂੰ ਬੌਡੀ-ਚੈੱਕ ਕਰੇ ਜਾਂ ਜ਼ੋਰਦਾਰ ਧੱਕਾ ਮਾਰੇ।