1. Skip to navigation
  2. Skip to content
  3. Skip to sidebar


ਹਾਕੀ ਦੇ ਮੁਢਲੇ ਨਿਯਮ

ਹਾਕੀ ਦੇ ਮੁਢਲੇ ਨਿਯਮ ਬਹੁਤ ਸਧਾਰਣ ਹਨ-ਤੁਸੀ ਸਕੇਟ ਕਰਦੇ ਹੋ, ਪੱਕ ਦੂਜੇ ਖਿਡਾਰੀ ਨੂੰ ਦਿੰਦੇ ਹੋ, ਪੱਕ ਨੂੰ ਜ਼ੋਰ ਦੀ ਮਾਰਦੇ ਹੋ ਅਤੇ ਗੋਲ ਕਰ ਦਿੰਦੇ ਹੋ….

ਖਿਡਾਰੀ ਸਕੇਟਸ ਨਾਲ ਬਰਫ ਤੇ ਇੱਧਰ ਉੱਧਰ ਦੌੜਦੇ ਹਨ। ਸਕੇਟਸ ਅਜੇਹੇ ਬੂਟ ਹੁੰਦੇ ਹਨ ਜਿਹਨਾਂ ਦੇ ਤਲੇ ਹੇਠ ਦੋ-ਧਾਰੀ ਬਲੇਡ ਲੱਗੇ ਹੁੰਦੇ ਹਨ, ਜਿਹੜੇ ਇੱਕ-ਦਮ ਤਿਖੇ ਮੋੜ ਕੱਟਣ ਅਤੇ ਤੇਜ਼ ਰਫਤਾਰ ਫੜਨ ਵਿੱਚ ਮੱਦਦ ਕਰਦੇ ਹਨ।

ਵਿਰੋਧੀ ਖਿਡਾਰੀਆਂ ਨੂੰ ਪੱਕ ਤੋਂ ਦੂਰ ਵੱਖ ਕਰਨ ਲਈ ਬੌਡੀ-ਚੈਕਿੰਗ ਦੀ ਵਰਤੋਂ ਕੀਤੀ ਜਾਂਦੀ ਹੈ। ਕਾਨੂੰਨੀ ਤੌਰ ਤੇ ਵਿਰੋਧੀ ਖਿਡਾਰੀ ਨੂੰ ਰੋਕਣ ਲਈ ਮੋਢਿਆਂ ਜਾਂ ਕੂਹਲਿਆਂ ਦੀ ਵਰਤੋਂ ਜਾਇਜ਼ ਹੈ, ਪਰ ਕੂਹਣੀਆਂ ਅਤੇ ਹਾਕੀ ਸਟਿਕ ਦੀ ਵਰਤੋਂ ਨਹੀਂ ਹੋ ਸਕਦੀ ਅਤੇ ਨਾ ਹੀ ਬੌਡੀ ਚੈਕ ਪਿਛੋਂ ਕੀਤਾ ਜਾ ਸਕਦਾ ਹੈ।

ਹਾਕੀ ‘ਚ ਸਖਤ ਰਬੜ ਦੀ ਬਣੀ ਹੋਈ ਪੱਕ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਦੀ ਮੋਟਾਈ ਇੱਕ ਇੰਚ ਅਤੇ ਘੇਰਾ ਤਿੰਨ ਇੰਚ ਹੁੰਦਾ ਹੈ। ਇਸਦੇ ਉਪਰਲੇ ਅਤੇ ਹੇਠਲੇ ਹਿੱਸੇ ਬਿਲਕੁਲ ਪੱਧਰੇ ਅਤੇ ਸਾਈਡਾਂ ਗੋਲਾਈ ‘ਚ ਹੁੰਦੀਆਂ ਹਨ।

ਪੱਕ ਨੂੰ ਗੋਲ ‘ਚ ਸੁੱਟਣ ਲਈ ਅਤੇ ਬਰਫ ਤੇ ਇੱਧਰ ਉੱਧਰ ਖਿਡਾਰੀਆਂ ਨੂੰ ਪਾਸ ਦੇਣ ਲਈ, ਸਟਿੱਕਾਂ ਦੀ ਵਰਤੋਂ ਕੀਤੀ ਜਾਂਦੀ ਹੈ । ਪਾਸ ਜਿੰਨਾ ਸਹੀ ਹੋਵੇਗਾ, ਗੋਲ ਹੋਣ ਦੀ ਸੰਭਾਵਨਾ ਓਨੀ ਹੀ ਵੱਧ ਹੋਵੇਗੀ।
ਪੱਕ ਨੂੰ ਜ਼ੋਰ ਨਾਲ ਗੋਲ ਵਿੱਚ ਸੁੱਟਣ ਦੇ ਕਈ ਢੰਗ ਹਨ ਅਤੇ ਸ਼ਾਟ ਦਾ ਇੱਕੋ ਇੱਕ ਮੰਤਵ ਗੋਲ ਕਰਨਾ ਹੀ ਹੁੰਦਾ ਹੈ।

ਗੋਲ ਕਰਨ ਦਾ ਸਲੈਪਸ਼ੌਟ ਨਾਲੋਂ ਵਧੀਆ ਹੋਰ ਕੋਈ ਤਰੀਕਾ ਨਹੀਂ ਹੈ, ਜਿਸਦੀ ਰਫਤਾਰ 150 ਕਿਲੋਮੀਟਰ ਪ੍ਰਤੀ ਘੰਟਾ ਜਾਂ ਇਸਤੋਂ ਵੀ ਉਪਰ ਪਹੁੰਚ ਜਾਂਦੀ ਹੈ।
ਰਿਸਟ ਜਾਂ ਗੁੱਟ ਸ਼ਾਟ ਸਭ ਤੋਂ ਸਹੀ ਹੁੰਦਾ ਹੈ। ਇਸ ਵਿੱਚ ਖਿਡਾਰੀ ਪਹਿਲਾਂ ਪੱਕ ਨੂੰ ਬਰਫ ਤੇ ਘੜੀਸਦੇ ਹਨ, ਅਤੇ ਫਿਰ
ਗੁਟਾਂ ਨੂੰ ਘੁਮਾਕੇ, ਬਹੁਤ ਜ਼ੋਰ ਨਾਲ ਗੋਲ ਤੇ ਨਿਸ਼ਾਨਾ ਲਗਾਉਂਦੇ ਹਨ।

ਸਨੈਪ ਸ਼ਾਟ, ਰਿਸਟ ਸ਼ਾਟ ਵਰਗਾ ਹੀ ਹੁੰਦਾ ਹੈ ਪਰ ਇਹ ਜ਼ਰਾ ਨੇੜੇ ਤੋਂ ਲਗਾਇਆ ਜਾਂਦਾ ਹੈ। ਇਹ ਇੰਨੀ ਤੇਜ਼ੀ ਨਾਲ ਲਗਾਇਆ ਜਾਂਦਾ ਹੈ ਕਿ ਗੋਲੀ ਦੇਖਦਾ ਹੀ ਰਹਿ ਜਾਂਦਾ ਹੈ।