1. Skip to navigation
  2. Skip to content
  3. Skip to sidebar


ਹਾਕੀ ਕਿਵੇਂ ਖੇਡੀ ਜਾਂਦੀ ਹੈ

ਸਕੇਟ ਕਰਨ, ਪੱਕ ਪਾਸ ਕਰਨ ਅਤੇ ਗੋਲ ਕਰਨ ਦਾ ਨਾਮ ਹੈ ਹਾਕੀ।

ਖਿਡਾਰੀ ਆਈਸ ਤੇ ਸਕੇਟ ਬੂਟਾਂ ਦੀ ਮੱਦਦ ਨਾਲ ਇੱਧਰ ਉਧਰ ਦੌੜਦੇ ਹਨ। ਸਕੇਟ ਬੂਟਾਂ ਦੇ ਹੇਠਾਂ ਲੱਗੇ ਦੂਹਰੇ ਬਲੇਡ ਖਿਡਾਰੀਆਂ ਨੂੰ ਤੇਜੀ ਨਾਲ ਮੋੜ ਕੱਟਣ ਅਤੇ ਇੱਕ ਦਮ ਸਪੀਡ ਫੜਨ ਵਿੱਚ ਮੱਦਦਗਾਰ ਸਾਬਤ ਹੁੰਦੇ ਹਨ।

ਵਿਰੋਧੀ ਖਿਡਾਰੀ ਤੋਂ ਪੱਕ ਛੁਡਵਾਉਣ ਲਈ ਬੌਡੀ ਚੈਕ ਕੀਤਾ ਜਾਂਦਾ ਹੈ। ਮੋਢਿਆਂ ਜਾਂ ਲੱਕ ਨਾਲ ਕੀਤੇ ਬੌਡੀ ਚੈਕ ਨੂੰ ਜਾਇਜ਼ ਮੰਨਿਆ ਜਾਂਦਾ ਹੈ, ਜਦੋਂ ਕਿ ਕੂਹਣੀ, ਸਟਿਕ ਅਤੇ ਪਿੱਛੋਂ ਕੀਤਾ ਬੌਡੀਚੈਕ ਗਲਤ ਹੈ।

ਹਾਕੀ ਖੇਡਣ ਲਈ ਵਰਤਿਆ ਜਾਂਦਾ ਸਖਤ ਰਬੜ ਦਾ ਪੱਕ ਇੱਕ ਇੰਚ ਮੌਟਾ ਅਤੇ ਤਿੰਨ ਇੰਚ ਹੁੰਦਾ ਹੈ ਅਤੇ ਗੋਲਾਈ ਤਿੰਨ ਇੰਚ ਹੁੰਦੀ ਹੈ। ਇਸਦਾ ਉਪਰਲਾ ਅਤੇ ਨਿਚਲਾ ਹਿੱਸਾ ਪੱਧਰਾ ਅਤੇ ਸਾਈਡਾਂ ਤੋਂ ਗੋਲ ਹੁੰਦਾ ਹੈ।

ਸਟਿੱਕਾਂ ਦੀ ਵਰਤੋਂ ਗੋਲ ਕਰਨ ਅਤੇ ਆਈਸ ਤੇ ਇੱਕ ਖਿਡਾਰੀ ਤੋਂ ਦੂਜੇ ਖਿਡਾਰੀ ਨੂੰ ਪਾਸ ਦੇਣ ਲਈ ਕੀਤੀ ਜਾਂਦੀ ਹੈ। ਪਾਸ ਜਿੰਨਾ ਵਧੇਰੇ ਸਹੀ ਹੋਵੇਗਾ, ਗੋਲ ਹੋਣ ਦੀ ਸੰਭਾਵਨਾ ਉਨੀ ਹੀ ਜ਼ਿਆਦਾ ਹੁੰਦੀ ਹੈ।

ਭਾਵੇਂ ਪੱਕ ਨੂੰ ਸ਼ੂਟ ਕਰਨ ਲਈ ਵੱਖ ਵੱਖ ਢੰਗ ਤਰੀਕੇ ਵਰਤੇ ਜਾਂਦੇ ਹਨ, ਪਰ ਸਾਰਿਆਂ ਦਾ ਮਕਸਦ ਇੱਕ ਹੀ ਹੁੰਦਾ ਹੈ: ਗੋਲ ਕਰਨਾ।

ਸਭ ਤੋਂ ਤੇਜੀ ਨਾਲ ਗੋਲ ਕਰਨ ਲਈ ਸਲੈਪਸ਼ੌਟ ਤੋਂ ਬਿਹਤਰ ਹੋਰ ਕੋਈ ਤਰੀਕਾ ਨਹੀਂ ਹੈ। ਸਲੈਪਸ਼ੌਟ ਨਾਲ ਪੱਕ ਡੇਢ ਸੌ ਕਿਲੋਮੀਟਰ ਪ੍ਰਤੀ ਘੰਟਾ ਤੋਂ ਵੀ ਵੱਧ ਸਪੀਡ ਨਾਲ ਗੋਲੀ ਵੱਲ ਮਾਰਿਆ ਜਾਂਦਾ ਹੈ। ਨਿਸ਼ਾਨੇ ਤੇ ਪੱਕ ਮਾਰਨ ਲਈ ਰਿਸਟ ਸ਼ੌਟ ਸਭ ਤੋਂ ਕਾਰਗਰ ਢੰਗ ਹੈ। ਰਿਸਟ ਸ਼ੌਟ ਲਾਉਣ ਤੋਂ ਪਹਿਲਾਂ ਖਿਡਾਰੀ ਪੱਕ ਨੂੰ ਆਈਸ ਤੇ ਧੱਕਦਾ ਹੋਇਆ, ਗੁੱਟਾਂ ਦੀ ਮੱਦਦ ਨਾਲ ਜ਼ੋਰਦਾਰ ਸ਼ਾਟ ਮਾਰਦਾ ਹੈ।

ਸਨੈਪ ਸ਼ੌਟ ਰਿਸਟ ਸ਼ੌਟ ਦੇ ਨਾਲ ਮਿਲਦਾ ਜੁਲਦਾ ਹੈ, ਪਰ ਇਹ ਗੋਲਾਂ ਦੇ ਐਨ ਨੇੜੇ ਤੋਂ ਲਾਇਆ ਜਾਂਦਾ ਹੈ। ਗੁੱਟ ਨੂੰ ਹਲਕਾ ਜਿਹਾ ਝਟਕਾ ਦੇ ਕੇ ਮਾਰੇ ਸਨੈਪਸ਼ੌਟ ਨਾਲ ਅਕਸਰ ਗੋਲੀ ਵੇਖਦਾ ਹੀ ਰਹਿ ਜਾਂਦਾ ਹੈ…