1. Skip to navigation
  2. Skip to content
  3. Skip to sidebar


ਫੇਸਔਫ

ਫੇਸਔਫ, ਹਾਕੀ ਦੀ ਹਰੇਕ ਗੇਮ, ਪੀਰੀਅਡ ਅਤੇ ਖੇਡ ਨੂੰ ਸ਼ੁਰੂ ਕਰਨ ਲਈ ਵਰਤਿਆ ਜਾਂਦਾ ਹੈ। ਫੇਸਔਫ ਦੌਰਾਨ, ਰੈਫਰੀ, ਤਿਆਰ ਬਰ ਤਿਆਰ ਖੜੇ, ਦੋ ਵਿਰੋਧੀ ਖਿਡਾਰੀਆਂ ਵਿਚਕਾਰ, ਪੱਕ ਨੂੰ ਸੁੱਟਦਾ ਹੈ ਅਤੇ ਇਹ ਖਿਡਾਰੀ, ਪੱਕ ਤੇ ਕਾਬੂ ਪਾਉਣ ਦਾ, ਯਤਨ ਕਰਦੇ ਹਨ।

ਗੇਮ ਜਾਂ ਪੀਰੀਅਡ ਦੀ ਸ਼ੁਰੂਆਤ ਸਮੇਂ ਜਾਂ ਗੋਲ ਹੋਣ ਤੋਂ ਬਾਅਦ, ਆਈਸ ਰਿੰਕ ਦੇ ਅੱਧ ਵਿਚਕਾਰ, ਫੇਸਔਫ ਕੀਤਾ ਜਾਂਦਾ ਹੈ। ਦੋਹਾਂ ਟੀਮਾਂ ਚੋਂ ਇੱਕ ਇੱਕ ਖਿਡਾਰੀ ਨੂੰ, ਚੁਣਿਆ ਜਾਂਦਾ ਹੈ ਅਤੇ ਇਸਦੇ ਲਈ ਅਕਸਰ ਸੈਂਟਰ ਫਾਰਵਰਡ ਦੀ ਚੋਣ ਕੀਤੀ ਜਾਂਦੀ ਹੈ। ਟੀਮਾਂ ਦੇ ਦੂਜੇ ਖਿਡਾਰੀ, ਆਪੋ ਆਪਣੇ ਸੈਂਟਰ ਦੇ ਪਿੱਛੇ ਅਤੇ ਆਸ ਪਾਸ ਖੜੇ ਹੁੰਦੇ ਹਨ

ਜੇਕਰ ਚੁਣੇ ਗਏ ਦੋਹਾਂ ਖਿਡਾਰੀਆਂ ਵਿੱਚੋਂ ਇਕ ਜਾਂ ਦੋਵੇਂ, ਸਹੀ ਥਾਂ ਤੇ ਨਾ ਖੜੇ ਹੋਣ ਜਾਂ ਜੇ ਉਹਨਾਂ ਦੀ ਸਟਿੱਕ ਦੇ ਬਲੇਡ, ਆਈਸ ਉਪਰ, ਨਾ ਟਿਕੇ ਹੋਣ ਜਾਂ ਹੋਰ ਕੋਈ ਖਿਡਾਰੀ, ਫੇਸਔਫ ਸਰਕਲ ਵਿਚ, ਗਲਤ ਤਰੀਕੇ ਨਾਲ ਆਣ ਵੜੇ, ਤਾਂ ਰੈਫਰੀ, ਚੁਣੇ ਗਏ ਪਲੇਅਰ ਦੀ ਥਾਂ, ਦੂਜੇ ਪਲੇਅਰ ਨੂੰ ਸੱਦ ਲੈਂਦਾ ਹੈ। ਪੱਕ ਡਿੱਗਣ ਤੋਂ ਬਾਅਦ, ਫੇਸਔਫ ਖਤਮ ਹੋ ਜਾਂਦਾ ਹੈ।