1. Skip to navigation
  2. Skip to content
  3. Skip to sidebar


ਖੇਡ ਦਾ ਮੈਦਾਨ

ਐਨ ਐਚ ਐਲ ਗੇਮਾਂ ਇੱਕ ਆਈਸ ਦੇ ਰਿੰਕ ਤੇ ਖੇਡੀਆਂ ਜਾਂਦੀਆਂ ਹਨ ਜਿਹੜਾ 200 ਫੁੱਟ ਲੰਬਾ ਅਤੇ 85 ਫੁੱਟ ਚੌੜਾ ਹੁੰਦਾ ਹੈ।ਰਿੰਕ ਦੇ ਸਾਰੇ ਪਾਸੇ ਬੋਰਡ ਲੱਗੇ ਹੁੰਦੇ ਹਨ। ਖਿਡਾਰੀ, ਬੋਰਡਾਂ ਦੇ ਇਕ ਪਾਸੇ ਲਗਾਏ ਬੈਂਚਾਂ ਤੇ ਬੈਠਦੇ ਹਨ ਅਤੇ ਦੂਜੇ ਪਾਸੇ ਪੈਨਲਟੀ ਬੌਕਸ ਬਣੇ ਹੁੰਦੇ ਹਨ।

ਸੈਂਟਰ-ਆਈਸ ਲਾਈਨ ਰਿੰਕ ਨੂੰ ਦੋ ਹਿਸਿਆਂ ਵਿਚ ਵੰਡਦੀ ਹੈ। ਹਰ ਟੀਮ ਦੇ ਡਿਫੈਂਸ ਜ਼ੋਨ ਅੱਗੇ ਨੀਲੀ ਲਕੀਰ ਲੱਗੀ ਹੁੰਦੀ ਹੈ। ਦੋਹਾਂ ਨੀਲੀਆਂ ਲਕੀਰਾਂ ਦੇ ਵਿਚਕਾਰਲੇ ਖੇਤਰ ਨੂੰ ਨਿਊਟਰਲ ਜ਼ੋਨ ਕਿਹਾ ਜਾਂਦਾ ਹੈ।

ਰਿੰਕ ਦੇ ਇਕ ਸਿਰੇ ਤੇ ਪੂਰੀ ਚੌੜਾਈ ਵਿਚ ਇਕ ਲਾਲ ਲਕੀਰ ਲੱਗੀ ਹੁੰਦੀ ਹੈ। ਇਹ ਗੋਲ ਲਾਈਨ ਹੁੰਦੀ ਹੈ। ਜੇ ਪੱਕ ਗੋਲ ਲਾਈਨ ਨੂੰ ਪਾਰ ਕਰਕੇ ਨੈਟ ਵਿਚ ਚਲੀ ਜਾਵੇ ਤਾਂ ਗੋਲ ਹੋਇਆ ਮੰਨਿਆ ਜਾਂਦਾ ਹੈ॥

ਗੋਲ ਦੇ ਅੱਗੇ ਲੱਗੀ ਨੀਲੇ ਰੰਗ ਦੀ ਲਕੀਰ, ਗੋਲੀ ਦੇ ਦਾਇਰੇ ਨੂੰ ਦਰਸਾਉਂਦੀ ਹੈ। ਨੈੱਟ ਦੇ ਐਨ ਪਿਛੇ ਰੈਡ ਲਾਈਨ ਵਾਲੇ ਏਰੀਏ ਨੂੰ ਟਰੈਪਜ਼ੋਇਡ ਜਾਂ ਟੇਢੀ ਚਤਰਭੁਜ ਕਿਹਾ ਜਾਂਦਾ ਹੈ। ਗੋਲੀ ਸਿਰਫ ਇਸ ਖੇਤਰ ਵਿਚ ਹੀ ਪੱਕ ਖੇਡ ਸਕਦਾ ਹੈ। ਜੇ ਉਹ ਟਰੈਪਜ਼ੋਇਡ ਦੇ ਬਾਹਰ ਗੋਲ ਲਾਈਨ ਦੇ ਹੇਠਾਂ ਪੱਕ ਖੇਡਦਾ ਹੈ ਤਾਂ ਇਸ ਨੂੰ ਗਲਤ ਸਮਝਿਆ ਜਾਂਦਾ ਹੈ ਤੇ ਉਸ ਨੂੰ ਇਸ ਦੀ ਸਜ਼ਾ ਮਿਲਦੀ ਹੈ।

ਰਿੰਕ ਵਿਚ ਨੌਂ ਫੇਸ-ਔਫ ਖੇਤਰ ਹੁੰਦੇ ਹਨ। ਹਰ ਪੀਰੀਅਡ ਸੈਂਟਰ-ਆਈਸ ਤੇ ਫੇਸ-ਔਫ ਨਾਲ ਸ਼ੁਰੂ ਹੁੰਦਾ ਹੈ। ਇਸੇ ਤਰਾਂ ਜਦੋਂ ਵੀ ਗੋਲ ਹੁੰਦਾ ਹੈ ਤਾਂ ਸੈਂਟਰ-ਆਈਸ ਤੇ ਨਵਾਂ ਫੇਸ-ਔਫ ਹੁੰਦਾ ਹੈ। ਦੋਵੇਂ ਡਿਫੈਂਸ ਜ਼ੋਨਾਂ ਵਿਚ ਦੋ ਫੇਸ-ਔਫ ਸਰਕਲ ਹੁੰਦੇ ਹਨ ਅਤੇ ਨਿਊਟਰਲ ਜ਼ੋਨ ਵਿਚ 4 ਫੇਸ-ਔਫ ਡੌਟਸ ਹੁੰਦੀਆਂ ਹਨ।

HOCKEY-101_RINK_Rink