1. Skip to navigation
  2. Skip to content
  3. Skip to sidebar


ਐਨ ਐਚ ਐਲ ਦੇ ਇਤਿਹਾਸ ਵਿੱਚ ਸਭ ਤੋਂ ਮਹਾਨ ਖਿਡਾਰੀ

10. ਐਡੀ ਸ਼ੋਰ, ਧੜੱਲੇਦਾਰ ਡਿਫੈਂਸ ਖਿਡਾਰੀ ਸੀ ਜਿਹੜਾ ਲੀਗ ਦੇ ਚੋਟੀ ਦੇ ਸਿਤਾਰਿਆਂ ਵਿਚੋਂ ਇਕ ਸੀ।

9. ਬੌਬੀ ਹੱਲ ਅਜਿਹਾ ਖਿਡਾਰੀ ਸੀ ਜਿਸਨੇ ਸਲੈਪਸ਼ੌਟਸ ਨਾਲ ਗੋਲਕੀਪਰਾਂ ਨੂੰ ਵਖਤ ਪਾਈ ਰੱਖਿਆ।

8. ਜੌਂਅਨ ਬੈਲੀਵੋਅ ਅਜਿਹੀ ਗੇਮ ਖੇਡਦਾ ਸੀ, ਜਿਹੜੀ ਦੂਜਿਆਂ ਲਈ ਵੀ ਮਾਰਗ ਦਰਸ਼ਕ ਬਣੀ ਰਹੀ।

7. ਡੱਗ ਹਾਰਵੇ, ਵਧੀਆ ਸਕੇਟਰ ਹੋਣ ਦੇ ਨਾਲ ਨਾਲ ਸਾਰੇ ਪੱਖੋਂ ਹੀ ਵਧੀਆ ਡਿਫੈਂਸਮੈੱਨ ਸੀ।

6. ਮਾਰਕ ਮੈਸੀਅਰ ਹਾਕੀ ਦੇ ਇਤਿਹਾਸ ਵਿਚ ਚੋਟੀ ਦੇ ਆਗੂ ਵਜੋਂ ਸਥਾਪਿਤ ਹੋਇਆ ਹੈ।

5. ਮੌਰਿਸ ਰਿਸ਼ਾਰਡ, ਜਿਹੜਾ ਰੌਕਿਟ ਵਜੋਂ ਜਾਣਿਆ ਜਾਂਦਾ ਰਿਹਾ, ਪਹਿਲਾ ਖਿਡਾਰੀ ਹੈ, ਜਿਸਨੇ ਇੱਕ ਸੀਜ਼ਨ ਵਿਚ 50 ਗੋਲ ਕੀਤੇ ਅਤੇ ਉਹ ਕਿਉਬੈਕ ਦੇ ਲੋਕਾਂ ਲਈ ਅੱਜ ਵੀ ਹੀਰੋ ਹੈ।

4. ਮਾਰੀਓ ਲੈਮੀਊ, ਐਦਾਂ ਦਾ ਸਿਤਾਰਾ ਸੀ, ਜਿਹੜਾ ਆਪਣੀ ਕੁਦਰਤੀ ਯੋਗਤਾ ਸਦਕਾ ਖੇਡ ਦਾ ਬਿਹਤਰੀਨ ਪ੍ਰਦਰਸ਼ਨ ਕਰਦਾ ਰਿਹਾ।

3. ਗੋਰਡੀ ਹਾਓ ਸਕੋਰ ਕਰਨ ਦੇ ਨਾਲ ਨਾਲ ਵਿਰੋਧੀਆਂ ਨੂੰ ਕੁੱਟ ਵੀ ਸਕਦਾ ਸੀ। ਉਹ ਇਹ ਸਭ ਕੁੱਝ ਆਪਣੀ ਉਮਰ ਦੇ 50ਵਿਆਂ ਤੱਕ ਕਰਦਾ ਰਿਹਾ, ਜਿਸ ਕਰਕੇ ਉਹ “ਮਿਸਟਰ ਹਾਕੀ” ਕਰਕੇ ਪ੍ਰਸਿੱਧ ਹੈ।

2. “4 ਨੰਬਰ ਜਰਸੀ ਵਾਲਾ” ਬੌਬੀ ਔਰ, ਡਿਫੈਂਸ ਖੇਡਦਾ ਸੀ ਪਰ ਉਸਦੇ ਹਮਲਾਵਰ ਢੰਗ ਨੇ ਖੇਡਣ ਦਾ ਢੰਗ ਤਰੀਕਾ ਹੀ ਬਦਲ ਦਿੱਤਾ।

1. ਵੇਅਨ ਗਰੈਟਸਕੀ ਨੇ ਐਨ ਐਚ ਐਲ ਦੇ ਇਤਿਹਾਸ ਵਿੱਚ ਹੋਰ ਕਿਸੇ ਵੀ ਖਿਡਾਰੀ ਨਾਲੋਂ ਸਭ ਤੋਂ ਵੱਧ ਗੋਲ ਕੀਤੇ ਅਤੇ ਸਭ ਤੋਂ ਵੱਧ ਪੁਆਇੰਟ ਬਣਾਏ। ਉਹ ਦ ਗਰੇਟ ਵੰਨ ਕਰਕੇ ਪ੍ਰਸਿੱਧ ਹੈ। ਉਸਦੇ ਇੰਨੇ ਅਸਿਸਟ ਹਨ, ਜਿੰਨੇ ਕਿਸੇ ਹੋਰ ਦੇ ਪੁਆਇੰਟ ਵੀ ਨਹੀਂ ਹਨ।