1. Skip to navigation
  2. Skip to content
  3. Skip to sidebar


ਇਸ ਸਮੇਂ ਐਨ ਐਚ ਐਲ ਦੇ ਸਭ ਤੋਂ ਵੱਡੇ ਖਿਡਾਰੀ

10. ਇਸ ਖੇਡ ਵਿੱਚ, ਜੌਹਨ ਟਵਾਰਜ਼ ਸਭ ਤੋਂ ਤੇਜ਼ ਖਿਡਾਰੀ ਨਹੀ ਹੈ ਪਰ ਉਹ ਸਟਿੱਕ ਤੇ ਪਕੜ, ਪੱਕ ਪਾਸ ਕਰਨ ਅਤੇ ਇਸਨੂੰ ਗੋਲ ਤੇ ਦਾਗਣ ਸਮੇਂ ਸਭ ਕਸਰਾਂ ਕੱਢ ਦਿੰਦਾ ਹੈ

9. ਆਂਜ਼ੀ ਕੋਪੀਟਾਰ ਇੱਕ ਅਣਗੌਲਿਆ ਖਿਡਾਰੀ ਹੈ ਜਿਹੜਾ ਸਖ਼ਤ ਹਮਲਾਵਰ ਦੇ ਨਾਲ ਨਾਲ ਵਧੀਆ ਰੱਖਿਅਕ ਵਜੋਂ ਜਾਣਿਆ ਜਾਂਦਾ ਹੈ।

8. ਡਿਫੈਂਸ ਮੈਨ ਦੇ ਤੌਰ ਤੇ ਡਰੂ ਡਾਉਟੀ ਇਕ ਦਮਦਾਰ ਖਿਡਾਰੀ ਹੈ ਅਤੇ ਪਲੇਆਫ਼ਜ਼ ਵਿੱਚ ਉਸ ਦੀ ਖੇਡ ਦੇਖਣ ਵਾਲੀ ਹੁੰਦੀ ਹੈ।

7. ਐਵਜੈਨੀ ਮੈਲਕਿਨ ਇਕ ਵੱਡੇ ਕੱਦ ਦਾ ਖਿਡਾਰੀ ਹੈ ਅਤੇ ਜਦ ਉਹ ਆਪਣੀ ਆਈ ਤੇ ਆ ਜਾਵੇ ਤਾਂ ਉਸਨੂੰ ਰੋਕਣਾ ਮੁਮਕਿਨ ਨਹੀਂ।

6. ਰਾਇਨ ਗੈਟਸਲਾਫ਼, ਇੱਕ ਆਲ-ਰਾਊਡਰ ਖਿਡਾਰੀ ਹੈ। ਉਸਦੇ ਕੋਲ ਜੋ ਸਕਿੱਲ ਹੈ ਉਹ ਆਈਸ ਹਾਕੀ ਦੇ ਖੇਤਰ ਵਿੱਚ ਘੱਟ ਹੀ ਦੇਖਣ ਨੂੰ ਮਿਲਦੀ ਹੈ।

5. ਜਦੋ ਵੀ ਗੋਲਕੀਪਰਾਂ ਦੀ ਗੱਲ ਆਉਦੀ ਹੈ ਤਾਂ ਹੈਨਰਿਕ ਲੰਡਕੁਇਸਟ ਦਾ ਕੋਈ ਸਾਨੀ ਨਹੀਂ ਹੈ। ਇਸ ਕਰਕੇ ਹੀ ਊਸਨੂੰ ਦ ਕਿੰਗ ਦੇ ਤੌਰ ਤੇ ਜਾਣਿਆ ਜਾਂਦਾ ਹੈ।

4. ਐਲਕਸ ਓਵੱਚਕਿਨ ਦੀ ਖਾਸੀਅਤ ਏਹ ਹੈ ਕਿ NHL ਵਿੱਚ ਉਸਦੀ ਤਰਾਂ ਗੋਲਾਂ ਦੀ ਝੜੀ ਲਾਉਣ ਵਾਲਾ ਹੋਰ ਕੋਈ ਨਹੀਂ ਹੈ।

3. ਸਟੀਵਨ ਸਟੈਮਕੋਸ, ਹਨੇਰੀ ਵਾਂਗ ਸਕੇਟ ਕਰਦਾ ਹੈ ਅਤੇ ਤੋਪ ਵਾਂਗ ਗੋਲ ਦਾਗਦਾ ਹੈ

2. ਆਪਣੀ ਸੰਜੀਦਾ ਤਬੀਅਤ ਕਰਕੇ, ਕੈਪਟਨ ਸੀਰੀਅਸ ਵਜੋਂ ਜਾਣੇ ਜਾਦੇਂ ਜੋਨਾਥਨ ਟੇਵਜ਼ ਦੇ ਖਾਤੇ ਵਿੱਚ, ਦੋ ਸਟੈਨਲੀ ਕੱਪ ਅਤੇ ਦੋ ਓਲਿਪੰਕ ਗੋਲਡ ਮੈਡਲਾਂ ਦੀ ਜਿੱਤ ਦਰਜ ਹੈ। ਜਦ ਖੇਡ ਜਿੱਤਣ ਦੀ ਗੱਲ ਆਉਦੀਂ ਹੈ ਤਾਂ ਉਹ ਕਦੇ ਕੋਈ ਸਮਝੌਤਾ ਨਹੀਂ ਕਰਦਾ।

1. ਸਿਡਨੀ ਕਰੌਸਬੀ ਸਾਹਮਣੇ ਕਈ ਚੁਣੋਤੀਆ ਹਨ ਪਰ ਸਿੱਡ ਦ ਕਿੱਡ ਵਜੋਂ ਜਾਣਿਆ ਜਾਂਦਾ ਇਹ ਖਿਡਾਰੀ ਆਈਸ ਹਾਕੀ ਦਾ ਬੇਤਾਜ ਬਾਦਸ਼ਾਹ ਹੈ।