Canada

ਪੰਜਾਬੀ ਭਾਈਚਾਰੇ ਵਿੱਚ ਔਰਤਾਂ ਲਈ ਮਿਸਾਲ ਬਣੀ ਟਰੱਕ ਡਰਾਈਵਰ ਤਨਵੀਰ ਕੌਰ

X

ਪੰਜਾਬੀ ਔਰਤਾਂ ਨੇ ਆਪਣੀ ਸਿਰੜ ਮਿਹਨਤ ਸਦਕਾ ਹਰ ਖੇਤਰ ਵਿਚ ਸਫਲਤਾ ਦੇ ਝੰਡੇ ਗੱਡੇ ਹਨ , ਪਰ ਟਰੱਕਿੰਗ ਖੇਤਰ ਵਿਚ ਪੰਜਾਬੀ ਔਰਤਾਂ ਦੀ ਹਿੱਸੇਦਾਰੀ ਅੱਜ ਵੀ ਘੱਟ ਹੈ, ਜਿਸ ਦੇ ਕਈ ਸਮਾਜਿਕ ਅਤੇ ਪਰਿਵਾਰਕ ਕਾਰਨ ਹੋ ਸਕਦੇ ਹਨ , ਅਸੀਂ ਕਹਾਣੀ ਸਾਂਝੀ ਕਰ ਰਹੇ ਤਨਵੀਰ ਕੌਰ ਦੀ , ਜਿਸ ਨੇ ਨੌਜਵਾਨ ਪੰਜਾਬੀ ਲੜਕੀ ਵਜੋਂ ਇਸ ਖੇਤਰ ਵਿੱਚ ਸਫਲਤਾ ਹਾਸਿਲ ਕੀਤੀ ਹੈ 

ਪੰਜਾਬ ਦੇ ਰੂਪਨਗਰ ਸ਼ਹਿਰ ਨਾਲ ਸਬੰਧਤ, 2017 ਵਿਚ ਅੰਤਰਰਾਸ਼ਟਰੀ ਵਿੱਦਿਆਰਥੀ ਦੇ ਤੌਰ ਤੇ,  ਕੈਨੇਡਾ ਪੜ੍ਹਨ ਆਈ ਤਨਵੀਰ ਕੌਰ ਨੇ ਆਪਣੀ ਉਚੇਰੀ ਪੜ੍ਹਾਈ ਮੈਡੀਕਲ ਵਿੱਚ ਕੀਤੀ , ਪਰ ਰਵਾਇਤੀ ਕਿੱਤੇ ਛੱਡ ਕੇ ਉਸ ਨੇ ਟਰੱਕਿੰਗ ਨੂੰ ਚੁਣਿਆ , ਜਿਸ ਦਾ ਕਾਰਨ ਉਹ ਆਪਣਾ ਡ੍ਰਾਈਵਿੰਗ ਦਾ ਸ਼ੋਂਕ ਅਤੇ ਪਰਿਵਾਰ ਦੀ ਜਿੰਮੇਵਾਰੀ ਮੰਨਦੀ ਹੈ। OMNI ਨਾਲ ਖਾਸ ਗੱਲਬਾਤ ਕਰਦਿਆਂ ਤਨਵੀਰ ਨੇ ਦਸਿਆ ਕਿ,” ਜਦੋ ਉਸ ਨੇ ਇਸ ਕਿੱਤੇ ਨੂੰ ਚੁਣਿਆ ਤਾ ਉਸ ਨੂੰ ਕਈ ਪਰਿਵਾਰਕ ਬੰਧਨ ਸਨ , ਜਿਸ ਨੂੰ ਤੋੜ ਕੇ ਉਸ ਨੇ ਇਸ ਕਿੱਤੇ ਚ ਆਪਣੇ ਆਪ ਨੂੰ ਸਫਤਲਾਪੂਰਵਕ ਸਥਾਪਿਤ ਕੀਤਾ ਜਿਸ ਬਾਰੇ ਹੁਣ ਉਸ ਦੇ ਮਾਪੇ ਮਾਣ ਮਹਿਸੂਸ ਕਰਦੇ ਹਨ।”

ਤਨਵੀਰ ਇਸ ਪੱਖ ਨਾਲ ਵੀ ਸਹਿਮਤ ਹੈ ਕਿ ਇਹ ਖੇਤਰ ਮਰਦ ਪ੍ਰਧਾਨ ਖੇਤਰ ਵਜੋਂ ਜਾਣਿਆ ਜਾਂਦਾ ਹੈ , ਜਿਸ ਵਿਚ ਬਤੌਰ ਪੰਜਾਬੀ ਔਰਤ ਆਪਣੇ ਨੂੰ ਸਥਾਪਿਤ ਕਰਨਾ ਸੌਖਾ ਨਹੀਂ ਸੀ ,ਟਰੱਕਿੰਗ ਖੇਤਰ ਵਿਚ ਪੰਜਾਬੀ ਔਰਤਾਂ ਦੀ ਘੱਟ ਸ਼ਮੂਲੀਅਤ ਬਾਰੇ ਤਨਵੀਰ ਕੌਰ ਨੇ ਕਿਹਾ ਇਸ ਦੀ ਸ਼ੁਰੂਆਤ ਘਰ ਤੋਂ ਹੁੰਦੀ ਹੈ , ਜਿਥੇ ਓਹਨਾ ਨੂੰ ਆਮ ਤੌਰ ਤੇ ਮੁੰਡਿਆਂ ਦੇ ਮੁਕਾਬਲੇ ਕਮਜ਼ੋਰ ਕਿਹਾ ਜਾਂਦਾ ਹੈ। ਤਨਵੀਰ ਦਾ ਕਹਿਣਾ ਹੈ ਕਿ ਆਪਣੇ ਆਪ ਨੂੰ ਕਮਜ਼ੋਰ ਮੰਨ ਲੈਣਾ ਵੀ ਪੰਜਾਬੀ ਕੁੜੀਆਂ ਲਈ ਤਰੱਕੀ ਦੇ ਰਾਹ ਰੋਕਦਾ ਹੈ 

ਤਨਵੀਰ ਨੇ ਆਪਣੇ ਸਫਰ ਦੀ ਸ਼ਰੂਆਤ ਟਰੱਕ ਡਰਾਈਵਰ ਵਜੋਂ ਕੀਤੀ ਸੀ , ਫਿਰ ਉਸ ਨੇ ਆਪਣੇ ਸ਼ੌਂਕ ਅਨੁਸਾਰ ਪੀਟਰ ਬੈਲਟ ਟਰੱਕ ਖਰੀਦਿਆ।  ਤਨਵੀਰ ਮੁਤਾਬਿਕ ਭਾਈਚਾਰੇ ਵਿੱਚ ਕਾਫੀ ਲੋਕ ਉਸ ਦੀ ਸਲਾਹੁਤਾ ਵੀ ਕਰਦੇ ਹਨ

ਟਰੱਕਿੰਗ ਖੇਤਰ ਬਾਰੇ ਸਮਾਜ ਵਿਚ ਬਣਾਈਆਂ ਜਾ ਰਹੀਆਂ ਗ਼ਲਤ ਧਾਰਨਾਵਾਂ ਦਾ ਵੀ ਤਨਵੀਰ ਨੇ ਖੰਡਨ ਕੀਤਾ , ਉਹਨਾਂ ਪੰਜਾਬੀ ਔਰਤਾਂ ਖਾਸ ਕਰ ਨੌਜਵਾਨ ਲੜਕੀਆਂ ਨੂੰ ਇਸ ਮੌਕਿਆਂ ਨਾਲ ਭਰਪੂਰ ਖੇਤਰ ਵਿਚ ਆਉਣ ਦਾ ਸੱਦਾ ਦਿੱਤਾ ਹੈ

LATEST

PUNJABI

STORIES

LATEST

PUNJABI STORIES

New leger Immigration Poll
Living Kidney Donor shares...
9 charged in $20M...
Protest against Alpha college...
SEE ALL PUNJABI CONTENT
  • PORTUGUESE ARABIC PORTUGUESE
  • ARABIC ITALIAN ARABIC ITALIAN
  • ENGLISH MANDARIN ENGLISH MANDARIN
  • MANDARIN FILIPINO MANDARIN FILIPINO

ABOUT


OMNI


TELEVISION


OMNI Television is Canada’s only multilingual and multicultural television broadcaster.

OMNI offers a wide range of locally produced and acquired programming in more than 40 languages, including news, current affairs and entertainment content in Arabic, Cantonese, Filipino, Italian, Mandarin, Portuguese, and Punjabi.

ABOUT US