CanadaPoliticsWorld

ਫ਼ਰਜ਼ੀ ਆਫਰ ਲੈਟਰ ਬਣਾਉਣ ਦੇ ਦੋਸ਼ਾਂ ਹੇਠ ਅੰਤਰਰਾਸਟਰੀ ਵਿਦਿਆਰਥੀਆਂ ਨੂੰ ਕੈਨੇਡਾ ਛੱਡਣ ਸੰਬੰਧੀ ਚਿੱਠੀਆਂ ਜਾਰੀ, ਵਿਦਿਆਰਥੀਆਂ ਵਲੋਂ ਮੱਦਦ ਦੀ ਗੁਹਾਰ 

X

ਬੀਤੇ ਵੀਕਐਂਡ `ਤੇ ਬਰੈਂਮਪਟਨ ਵਿੱਚ ਅੰਤਰਰਾਸਟਰੀ ਵਿਦਿਆਰਥੀਆਂ ਦੇ ਵਲੋਂ ਰੋਸ ਪ੍ਰਦਰਸ਼ਨ ਕਰ ਪ੍ਰਸ਼ਾਸਨ ਤੋਂ ਮੱਦਦ ਲਈ ਅਪੀਲ ਕੀਤੀ ਗਈ।  ਇਹਨਾਂ ਵਿਦਿਆਰਥੀਆਂ ਨੂੰ ਕੈਨੇਡਾ ਬਾਡਰ ਸਕਿਊਰਿਟੀ ਏਜੰਸੀ (CBSA)ਵਲੋਂ ਧੋਖਾਧੜੀ ਕਰਨ ਅਤੇ ਫਰੇਬ ਕਰਨ ਦੇ ਦੋਸ਼ਾਂ ਹੇਠ ਚਿੱਠੀਆਂ ਜਾਰੀ ਕੀਤੀ ਗਈਆਂ ਹਨ।  ਇਹਨਾਂ ਵਿਦਿਆਰਥੀਆਂ ਵਿੱਚੋ ਕੁਝ ਨੂੰ ਕੈਨੇਡਾ ਛੱਡ ਕੇ ਜਾਣ ਦੇ ਆਦੇਸ਼ ਵੀ ਮਿਲ ਰਹੇ ਹਨ, ਪਰ ਇਹਨਾਂ  ਵਿਦਿਆਰਥੀਆਂ  ਦਾ ਕਹਿਣਾ ਹੈ ਇਹਨਾਂ ਦੀ ਕਾਗਜ਼ੀ ਕਾਰਵਾਈ ਇਹਨਾਂ ਦੇ ਏਜੇਂਟ ਨੇ ਕੀਤੀ ਸੀ ਤਾਂ ਖ਼ੁਦ ਉਸ ਏਜੇਂਟ ਦੀ ਜਾਲਸਾਜ਼ੀ ਦਾ ਸ਼ਿਕਾਰ ਹੋਏ ਹਨ।

ਵਿਦਿਆਰਥੀਆਂ ਦੇ ਦੱਸਣ ਅਨੁਸਾਰ ਉਹਨਾਂ ਨੇ ਜਲੰਧਰ ਦੇ ਇੱਕ ਏਜੇਂਟ ਤੋਂ ਆਪਣੇ ਕੈਨੇਡਾ ਦੇ ਸਟੂਡੈਂਟ ਵੀਜ਼ਾ ਵਾਸਤੇ ਕਾਗ਼ਜ਼  ਤਿਆਰ ਕਰਵਾਏ ਹਨ।  ਇਹਨਾਂ ਵਿਦਿਆਰਥੀਆਂ ਅਨੁਸਾਰ ਉਸ ਏਜੰਟ ਨੇ ਜਿਆਲੀ ਆਫ਼ਰ ਲੈਟਰ ਤਿਆਰ ਕੀਤੇ। ਇਸ ਤਰਾਂ ਧੋਖਾਧੜੀ ਸ਼ਿਕਾਰ ਕਈ ਸੈਕੜੇ ਸਟੂਡੈਂਟ ਹੋਰ ਵੀ ਸਕਦੇ ਹਨ।  

ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹਨਾਂ ਵਿੱਚੋ ਕਈ ਆਪਣੀ ਪੜ੍ਹਾਈ ਵੀ ਪੂਰੀ ਕਰ ਚੁਕੇ ਹਨਅਤੇ  ਕੁਝ ਵਰਕ ਪਰਮਿਟ `ਤੇ ਹਨ ਅਤੇ ਕੁਛ PR ਅਪਲਾਈ ਕਰਨ ਵਾਲੇ ਹਨ ਪਰ ਫੇਰ ਵੀ ਉਹਨਾਂ ਵਿੱਚ ਕੁਝ ਨੂੰ ਕੈਨੇਡਾ ਛੱਡ ਕੇ ਜਾਣ ਦੇ ਆਦੇਸ਼ ਵੀ ਮਿਲ ਰਹੇ ਹਨ  ਅਤੇ ਪਿਛਲੇ ਸਾਲ ਤੋਂ ਹੀ ਉਹਨਾਂ ਨੂੰ  C-B-S-A ਦੇ ਲੈਟਰ  ਮਿਲਨੇ  ਸ਼ੁਰੂ ਹੋ ਗਏ ਹਨ। 

 ਵਿਦਿਆਰਥੀਆਂ ਮੁਤਾਬਿਕ ਉਹਨਾਂ ਦੇ ਏਜੇਂਟਨੇ  ਮੋਟੀ ਰਕਮ ਉਹਨਾਂ ਤੋਂ ਹਾਸਿਲ ਕੀਤੀ ਫੇਰ ਜਿਆਲੀ ਆਫ਼ਰ ਲੈਟਰ ਕਰ ਉਹਨਾਂ ਨੂੰ ਦਿੱਤੇ ਅਤੇ ਫੇਰ ਜਦੋ ਉਹ ਕੈਨੇਡਾ ਆਏ ਤਾਂ ਉਹਨਾਂ ਦੇ ਕਾਲਜ ਬਦਲਾ  ਦਿੱਤੇ ,CBSA ਤੋਂ ਪੱਤਰ ਮਿਲਣ ਬਾਅਦ ਓਹ ਹੁਣ  ਕਾਨੂੰਨੀ ਚਾਰਜ਼ੋਈ ਵੀ ਕਰ ਰਹੇ ਹਨ ਪਰ ਅਦਾਲਤ ਵਿੱਚ ਫੈਸਲੇ ਉਹਨਾਂ ਖਿਲਾਫ ਆ ਰਹੇ ਹਨ। 

ਇਮੀਗ੍ਰੇਸ਼ਨ ਮਾਹਿਰ ਅਮਨਦੀਪ ਢਿੱਲੋਂ  ਦੱਸਦੇ ਹਨ ਕਿ ਪੰਜਾਬ ਵਿੱਚ ਜਿਆਦਾਤਰ ਸਟੂਡੈਂਟ  ਇਸ ਤਰਾਂ ਆਪਣਾ ਸਟੂਡੈਂਟ ਵੀਜ਼ਾ ਅਪਲਾਈ  ਕਰਦੇ ਹਨ ਜਿੱਥੇ ਕਿ ਉਹ ਆਪਣੀ  ਫਾਈਲ ਆਪ ਲਗਾਉਣ  ਦੀ ਥਾਂ ਕਿਸੇ ਇਮੀਗ੍ਰੇਸ਼ਨ ਏਜੰਟ ਲਗਵਾਉਂਦੇ ਹਨ।

ਇਹਨਾਂ ਵਿਦਿਆਰਥੀਆਂ ਨੂੰ ਇਮੀਗ੍ਰੇਸ਼ਨ ਅਦਾਲਤ ਵਿਚ ਵੀ  ਰਾਹਤ ਨਹੀਂ ਮਿਲ ਰਹੀ। ਕਿਉਕਿ ਬਾਲਗ ਹੋਣ ਕਾਰਨ ਕਾਗਜ਼ਾਂ  ਉਪਰ ਦਸਤਕ ਇਹਨਾਂ ਸਟੂਡੈਂਟ ਵਲੋਂ ਹੀ ਕੀਤੇ ਗਏ ਹਨ , ਅਦਾਲਤ ਵਿਚ  ਰਾਹਤ ਨਾ ਮਿਲਦੀ ਦੇਖ ਕੇ ਇਹ ਵਿਦਿਆਰਥੀ ਹੁਣ ਸਥਾਨਿਕ ਸਿਆਸੀ ਨੇਤਾਵਾਂ ਅਤੇ ਭਾਈਚਾਰੇ ਤੋਂ ਮੱਦਦ ਮੰਗ ਰਹੇ ਹਨ। 

LATEST

PUNJABI

STORIES

LATEST

PUNJABI STORIES

New leger Immigration Poll
Living Kidney Donor shares...
9 charged in $20M...
Protest against Alpha college...
SEE ALL PUNJABI CONTENT
  • PORTUGUESE ARABIC PORTUGUESE
  • ARABIC ITALIAN ARABIC ITALIAN
  • ENGLISH MANDARIN ENGLISH MANDARIN
  • MANDARIN FILIPINO MANDARIN FILIPINO

ABOUT


OMNI


TELEVISION


OMNI Television is Canada’s only multilingual and multicultural television broadcaster.

OMNI offers a wide range of locally produced and acquired programming in more than 40 languages, including news, current affairs and entertainment content in Arabic, Cantonese, Filipino, Italian, Mandarin, Portuguese, and Punjabi.

ABOUT US