ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੱਖਾਂ ਦੀ ਰਿਹਾਈ ਲਈ ਪੰਜਾਬ ਦੀ ਰਾਜਧਾਨੀ ਦੀ ਦਹਿਲੀਜ਼ `ਤੇ ਲੱਗਿਆ ਕੌਮੀ ਇਨਸਾਫ ਮੋਰਚਾ
ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀਆਂ ਬਰੂਹਾਂ `ਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੱਖਾਂ ਦੀ ਰਿਹਾਈ ਲਈ ਤੇ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ ਹੈ। ਜਿਸ ਨੂੰ ਕਿ ਲੱਗਪਗ ਦੋ ਮਹੀਨੇ ਪੂਰੇ ਹੋਣ ਵਾਲੇ ਹਨ। ਬੰਦੀ ਸਿੱਖਾਂ ਵਿੱਚੋ ਇੱਕ ਜਗਤਾਰ ਸਿੰਘ ਹਵਾਰਾ ਦੇ ਪਿਤਾ ਗੁਰਚਰਨ ਸਿੰਘ ਹਵਾਰਾ ਜੋ ਇਸ ਮੋਰਚੇ ਦੀ ਅਗਵਾਈ ਕਰ ਰਹੇ ਹਨ ਉਹਨਾਂ ਅਨੁਸਾਰ ਜਿਨ੍ਹਾਂ ਚਿਰ ਸਮੇਂ ਦੀ ਕੇਂਦਰ ਅਤੇ ਸੂਬਾ ਸਰਕਾਰ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕਰਦੀ ਉਹ ਉਹਨੇ ਸਮੇਂ ਤੱਕ ਚੰਡੀਗੜ੍ਹ ਧਰਨੇ ਉਪਰ ਹੀ ਬੈਠੇ ਰਹਿਣਗੇ। ਬਾਪੂ ਹਵਾਰਾ ਅਨੁਸਾਰ ਬੰਦੀ ਸਿੱਖਾਂ ਦੀ ਰਿਹਾਈ, ਬੇਅਦਵੀ ਦੇ ਦੋਸ਼ੀਆਂ ਨੂੰ ਸਜ਼ਾ ਸਮੇਤ ਕਈ ਹੋਰ ਸਿੱਖ ਕੌਮ ਦੇ ਮੁਦਿਆਂ `ਤੇ ਉਹ ਮੋਰਚਾ ਲੱਗਾ ਰਹੇ ਹਨ।
ਕੌਮੀ ਇਨਸਾਫ ਮੋਰਚੇ ਨੂੰ ਸੰਯੁਕਤ ਮੋਰਚੇ ਦੀਆਂ ਕਈ ਜਥੇਬੰਦੀਆਂ ਵਲੋਂ ਵੀ ਹਮਾਇਤ ਮਿਲ ਰਹੀ ਹੈ। ਪੰਜਾਬ ਵਿੱਚ ਕਿਸਾਨਾਂ ਦੀ ਸਭ ਤੋਂ ਵੱਡੀ ਜੱਥੇਬੰਦੀ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦਾ ਕਹਿਣਾ ਹੈ ਕਿ ਮੰਗਾ ਨਾਲ ਹਨ ਪਰ ਢੰਗਾਂ ਨਾਲ ਨਹੀਂ, ਉਗਰਾਹਾਂ ਅਨੁਸਾਰ ਉਹ ਸਿਰਫ ਸਿੱਖ ਬੰਦੀਆਂ ਦੀ ਨਹੀਂ ਸਗੋਂ ਸਮੁੱਚੇ ਭਾਰਤ ਵਿੱਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਲਈ ਪੰਜਾਬ ਵਿੱਚ ਥਾਂ ਥਾਂ ਧਰਨਾ ਦੇ ਰਹੇ ਹਨ।
ਹਾਲਾਂਕਿ ਕਿ ਉਗਰਾਹਾਂ ਜਥੇਬੰਦੀ ਵਲੋਂ ਮੋਹਾਲੀ-ਚੰਡੀਗੜ੍ਹ ਜਾ ਕੇ ਕੌਮੀ ਇਨਸਾਫ ਮੋਰਚੇ ਵਿੱਚ ਸ਼ਮੂਲਿਅਤ ਕਰਨ ਤੋਂ ਨਾ ਕਰ ਦਿੱਤੀ ਹੈ। ਉਗਰਾਹਾਂ ਅਨੁਸਾਰ ਕੌਮੀ ਇਨਸਾਫ ਮੋਰਚੇ ਦੀ ਸੋਚ ਕੱਟੜਵਾਦੀ ਹੈ ਅਤੇ ਉਹਨਾਂ ਦੀ ਜਥੇਬੰਦੀ ਦੀ ਵਿਚਾਰਧਾਰਾ ਵਿੱਚ ਸਿਰਫ ਸਿੱਖ ਹੀ ਨਹੀਂ ਸਗੋਂ ਪੂਰੇ ਭਾਰਤ ਦੇ ਵਾਸੀ ਅਤੇ ਕਿਸਾਨ-ਮਜ਼ਦੂਰ ਹਨ।
ਬੰਦੀ ਸਿੱਖ ਦੇ ਮੁੱਦੇ ਉਪਰ ਪੰਜਾਬ ਦੀ ਸੱਤ `ਤੇ ਸਭ ਜਿਆਦਾ ਸਮਾਂ ਕਬਜ਼ ਰਹੀ ਸ਼ਿਰੋਮਣੀ ਅਕਾਲੀ ਦਲ ਵੀ ਆਪਣੀ ਸਿਆਸਤ ਕਰਦੀ ਆ ਰਹੀ ਹੈ ਪਰ ਬੰਦੀ ਸਿੰਘਾਂ ਵਿੱਚੋ ਇੱਕ ਬਲਵੰਤ ਸਿੰਘ ਰਾਜੋਆਣਾ ਕੁਝ ਦਿਨ ਪਹਿਲਾਂ ਹੀ ਮੋਰਚੇ ਤੋਂ ਪਾਸਾ ਵੱਟ ਗਏ ਹਨ । ਇਸ ਮੋਰਚੇ ਦੇ ਵਿਰੋਧੀਆਂ ਦਾ ਮੰਨਣਾ ਜੇ ਕਿ ਜੇਕਰ ਬੰਦੀ ਸਿੱਖ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ ਤਾਂ ਪੰਜਾਬ ਮਾਹੌਲ ਫੇਰ ਤੋਂ ਵਿਗੜ ਸਕਦਾ ਹੈ ਪਰ ਬਾਪੂ ਹਵਾਰਾ ਇਸ ਵਿਚਾਰ ਇਤਫ਼ਾਕ ਨਹੀਂ ਰੱਖਦੇ। ਬਾਪੂ ਹਵਾਰਾ ਅਨੁਸਾਰ ਉਹ ਇਸ ਮਾਮਲੇ ਉੱਪਰ ਕਾਨੂੰਨੀ ਚਾਰਾਜੋਰੀ ਵੀ ਕਰ ਰਹੇ ਹਨ ਪਰ ਉਹਨਾਂ ਅਨੁਸਾਰ ਭਾਰਤ ਦੀ ਸਰਕਾਰ ਉਹਨਾਂ ਨਾਲ ਮਤਰੇਈਆਂ ਸਲੂਕ ਕਰ ਰਹੀ ਹੈ। ਪਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦਾ ਕਹਿਣਾ ਹੈ ਕਿ ਉਹਨਾਂ ਕੋਲ ਸਾਧਨਾਂ ਅਤੇ ਸੋਮਿਆਂ ਦੀ ਕਮੀ ਹੋਣ ਕਾਰਨ ਉਹ ਕੋਈ ਕਾਨੂੰਨੀ ਚਾਰਜੋਰੀ ਨਹੀਂ ਕਰ ਸਕਦੇ ਇਸ ਲਈ ਉਹ ਇਸ ਮਾਮਲੇ `ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਧਰਨੇ ਹੀ ਦੇ ਸਕਦੇ ਹਨ।