ਜੇਕਰ ਤੁਸੀਂ ਵੀ ਭਾਰਤ ਦਾ ਵੀਜ਼ਾ ਅਪਲਾਈ ਕਰਨ ਜਾ ਰਹੇ ਹੋ, ਤਾਂ ਹੁਣ ਤੁਹਾਡੇ ਲਈ ਖੁਸ ਖ਼ਬਰੀ ਹੈ।
ਹੁਣ ਤੁਹਾਨੂੰ BLS ਦੇ ਦਫਤਰ ਦੇ ਬਾਹਰ ਠੰਡ ਵਿੱਚ ਲਾਇਨ ਵਿੱਚ ਲੱਗਣ ਦੀ ਲੋੜ ਨਹੀਂ ਪਵੇਗੀ। ਕੋਵਿਡ ਦੇ ਦਿਨਾਂ ਦਰਮਿਆਨ ਭਾਰਤ ਦੇ ਵਲੋਂ ਮੁਲਤਵੀ ਕੀਤੇ E-ਵੀਜ਼ਾ ਨੂੰ 20 ਦਸੰਬਰ 2022 ਤੋਂ ਵਹਾਲ ਕਰ ਦਿੱਤਾ ਗਿਆ ਹੈ।
ਭਾਰਤ ਜਾਣਦੇ ਚਾਹਵਾਨ ਕੈਨੇਡੀਅਨ ਕੌਂਸਲ ਜਨਰਲ ਆਫ ਇੰਡੀਆਂ ਦੀ ਵੈਬਸਾਈਟ `ਤੇ ਜਾ ਕੇ ਆਨਲਾਈਨ ਇਹ ਵੀਜ਼ਾ ਅਪਲਾਈ ਕਰ ਸਕਦੇ ਹਨ। ਇਸ E-ਵੀਜ਼ਾ ਦੇ ਤਹਿਤ ਕਾਫੀ ਸ੍ਰੇਣੀਆਂ ਆ ਜਾਂਦੀਆਂ ਹਨ, ਇਸ ਵਿੱਚ ਸੈਰ ਸਪਾਟਾ, ਵਪਾਰਿਕ, ਮੈਡੀਕਲ, ਕਾਨਫ਼ਰੰਸ ਅਤੇ ਐਮਰਜੰਸੀ ਵੀਜ਼ਾ ਸ਼ਾਮਿਲ ਹੈ।
ਇਸ ਵੀਜ਼ੇ ਦੀ ਫੀਸ ਲੱਗਪਗ 108 ਕੈਨੇਡੀਅਨ ਤੋਂ ਸ਼ੁਰੂ ਹੁੰਦੀ ਹੈ। ਪਿਛਲੇ ਦਿਨਾਂ ਵਿੱਚ ਇੰਗਲੈਂਡ ਅਤੇ ਅਮਰੀਕਾ ਵਾਸੀਆਂ ਲਈ ਇਹ ਵੀਜ਼ਾ ਬਹਾਲ ਕਰ ਦਿੱਤਾ ਗਿਆ ਸੀ, ਕੈਨੇਡਾ ਦੇ ਵਸਦੇ ਭਾਰਤੀ ਮੂਲ ਦੇ ਭਾਈਚਾਰੇ ਵਿੱਚ ਇਸ ਵੀਜ਼ੇ ਨੂੰ ਵਹਾਲ ਕਰਨ ਦੀ ਲੰਬੇ ਸਮੇ ਤੋਂ ਮੰਗ ਸੀ ਅਤੇ ਇਸ ਪ੍ਰਤੀ ਉਹਨਾਂ ਵਿੱਚ ਸ਼ਿਕਵੇ ਅਤੇ ਰੋਸ ਵੀ ਸੀ । ਪਰ ਜਦੋ ਤੋਂ ਇਹ ਵੀਜ਼ਾ ਮੁੜ ਤੋਂ ਸ਼ੁਰੂ ਹੋਇਆ ਕੈਨੇਡਾ ਦਾ ਵਾਸੀਆਂ ਚਾਅ ਨਹੀਂ ਚੱਕਿਆ ਜਾ ਰਿਹਾ।